ਵੈਸ਼ਨੋ ਦੇਵੀ ਗਏ ਨਵਜੋਤ ਸਿੱਧੂ ਨਾਲ ਧੱਕਾ–ਮੁੱਕੀ

1505

ਜੰਮੂ ਦੇ ਕਟੜਾ ‘ਚ ਵੈਸ਼ਨੋ ਦੇਵੀ ਮੰਦਰ ਪੁੱਜੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਧੱਕਾ–ਮੁੱਕੀ ਹੋੲ ਤੇ ਉਨ੍ਹਾਂ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਹੈ। ਖ਼ਬਰਾਂ ਅਨੁਸਾਰ ਸ਼ਿਵ ਸੈਨਾ ਦੇ ਆਗੂਆਂ ਤੇ ਹੋਰ ਹਿੰਦੂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਨਵਜੋਤ ਸਿੱਧੂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰਾਕਾਰੀਆਂ ਦਾ ਕਹਿਣਾ ਸੀ ਕਿ ਵੈਸ਼ਨੋ ਦੇਵੀ ’ਚ ਨਵਜੋਤ ਸਿੰਘ ਸਿੱਧੂ ਨੂੰ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ ਕਿਉਂ ਕਿ ਨਵਜੋਤ ਸਿੱਧੂ ਪਾਕਿਸਤਾਨ ਦੇ ਹੱਕ ਵਿੱਚ ਬਿਆਨਬਾਜ਼ੀ ਕਰ ਚੁੱਕੇ ਹਨ।
ਦੱਸਣਯੋਗ ਹੈ ਕਿ ਪਿਛਲੇ ਸਮੇਂ ‘ਚ ਸਿੱਧੂ ਦੀ ਪਾਕਿਸਤਾਨ ਯਾਤਰਾ ਵਿਵਾਦਾਂ ’ਚ ਆ ਗਈ ਸੀ। ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਵੀ ਸਿੱਧੂ ਦੀ ਪਾਕਿਸਤਾਨੀ ਫ਼ੌਜ ਮੁਖੀ ਬਾਜਵਾ ਨਾਲ ਜੱਫੀ ਅਤੇ ਚਾਵਲਾ ਨਾਲ ਸਿੱਧੂ ਦੀ ਨੇੜਤਾ ਜਿਹੇ ਮੁੱਦਿਆਂ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ ਸੀ।

Real Estate