ਟੌਰੰਗਾ ਖੇਡ ਮੇਲੇ ‘ਚ ਕੱਬਡੀ ਟੂਰਨਾਮੈਂਟ ਦਾ ਅੰਤਿਮ ਮੁਕਾਬਲਾ ਮੇਜ਼ਬਾਨ ਬੇਅ ਆਫ ਪਲੈਂਟੀ ਨੇ ਜਿੱਤਿਆ – ਪੰਜਾਬ ਕੇਸਰੀ ਸਪੋਰਟਸ ਕਲੱਬ ਰਿਹਾ ਉਪ-ਜੇਤੂ

1222

ਆਕਲੈਂਡ 30 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ)-ਬੇਅ ਆਫ ਪਲੈਂਟੀ  ਸਪੋਰਟਸ ਕਲੱਬ ਵੱਲੋਂ ਕੱਲ੍ਹ ਦੂਜੇ ਦਿਨ ਦੇ ਵੱਖ-ਵੱਖ ਮੈਚ ਕਰਵਾਏ ਗਏ। ਮੁੱਖ ਆਕਰਸ਼ਨ ਕਬੱਡੀ ਮੈਚਾਂ ਦਾ ਰਿਹਾ ਜਿਸ ਦੇ ਵਿਚ ਕੁੜੀਆਂ ਦਾ ਮੈਚ ਵੀ ਸ਼ਾਮਿਲ ਸੀ। ਦਰਸ਼ਕਾਂ ਦਾ ਹਜ਼ੂਮ ਪਹਿਲੇ ਦਿਨ ਦੀ ਸਫਲਤਾ ਦੇ ਨਾਲ ਦੂਜੇ ਦਿਨ ਦੀ ਸਫਲਤਾ ਦਾ ਵੀ ਸਬੂਤ ਦੇ ਗਿਆ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਅਧਿਕਾਰੀ ਕਬੱਡੀ ਨਿਯਮਾਂ ਦੀ  ਪਾਲਣਾ ਉਤੇ ਆਪਣੀ ਪੂਰੀ ਜਿੰਮੇਵਾਰੀ ਨਿਭਾਅ ਰਹੀ ਸੀ। ਅੰਕਾਂ ਨੂੰ ਲੈ ਕੇ ਕਈ ਵਾਰ ਖਿਡਾਰੀਆਂ ਦੀ ਆਪਣੀ ਜੱਜਮੈਂਟ ਵੀ ਵਿਚਾਰ ਅਧੀਨ ਆਈ ਪਰ ਮਾਮਲਾ ਤਰੀਕੇ ਨਾਲ ਹੱਲ ਕੀਤਾ ਜਾਂਦਾ ਰਿਹਾ। ਕਬੱਡੀ ਦੇ ਲਈ 7 ਟੀਮਾਂ ਨੇ ਭਾਗ ਲਿਆ ਅਤੇ ਅੰਤਿਮ ਮੁਕਾਬਲਾ ਮੇਜ਼ਬਾਨ ਟੀਮ ਬੇਅ ਆਫ ਪਲੈਂਟੀ ਨੇ ਪੰਜਾਬ ਕੇਸਰੀ ਨੂੰ ਹਰਾ ਕੇ ਆਪਣੇ ਨਾਂਅ ਕਰ ਲਿਆ। ਕੁੜੀਆਂ ਦੀ ਤਿੰਨ ਟੀਮਾਂ ਨੇ ਭਾਗ ਲਿਆ। ਇੰਡੀਆ ਤੋਂ ਆਏ ਖਿਡਾਰੀਆਂ ਨੇ ਵੀ ਵੱਖ-ਵੱਖ ਟੀਮਾਂ ਦੇ ਵਿਚ ਭਾਗ ਲਿਆ। ਵਾਲੀਵਾਲ ਸ਼ੂਟਿੰਗ ਦੇ ਵਿਚ ਤਿੰਨ ਟੀਮਾਂ ਨੇ ਭਾਗ ਲਿਆ ਜਿਸ ਦੇ ਵਿਚ ਮਾਲਵਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 5ਰਿਵਰ ਦੀ ਟੀਮ ਉਪ-ਜੇਤੂ ਰਹੀ। ਵਾਲੀਵਾਲ ਦੇ ਵਿਚ ਬੇਅ ਆਫ ਪਲੈਂਟੀ ਦੀ ਟੀਮ ਫਿਰ ਬਾਜ਼ੀ ਮਾਰ ਗਈ ਜਦ ਕਿ ਬਲੈਕ ਸਪਾਈਸ ਦੂਜੇ ਨੰਬਰ ਉਤੇ ਰਹੀ। ਫੁੱਟਬਾਲ ਅੰਡਰ 14 (ਬੁਆਏਜ਼) ਦੇ ਵਿਚ ਵੀ ਬੇਅ ਆਫ ਪਲੈਂਟੀ ਪਹਿਲੇ ਨੰਬਰ ਉਤੇ ਰਹੀ ਅਤੇ ਪਾਪਾਟੋਏਟੋਏ ਦੀ ਟੀਮ ਦੂਜੇ ਨੰਬਰ ਉਤੇ ਰਹੀ। ਰੇਡੀਓ ਸਾਡੇ ਆਲਾ ਇੰਡੋ ਸਪਾਈਸ ਵਰਲਡ ਵੱਲੋਂ ਮਿਊਜ਼ੀਕਲ ਚੇਅਰ ਜੇਤੂ ਅਤੇ ਬੈਸਟ ਰੇਡਰ ਸਟਾਪਰ ਨੂੰ ਸੋਨੇ ਦੀਆਂ ਮੁੰਦਰੀਆਂ ਦਿੱਤੀਆਂ ਗਈਆਂ। ਰੇਡੀਓ ਸਾਡੇ ਆਲਾ ਤੋਂ ਭੰਗੜੇ ਦੀ ਟੀਮ ਵੀ ਇਥੇ ਪਹੁੰਚੀ ਹੋਈ ਸੀ। ਕਬੱਡੀ ਐਚ. ਡੀ. ਲਾਈਵ ਵੱਲੋਂ ਇਨ੍ਹਾਂ ਸਾਰੇ ਮੈਚਾਂ ਦਾ ਲਾਈਵ ਪ੍ਰਸਾਰਣ ਕੀਤਾ ਗਿਆ। ਸ਼ਨੀਵਾਰ ਅਤੇ ਐਤਵਾਰ ਨੂੰ ਆਈਸ ਕ੍ਰੀਮ ਅਤੇ ਕੁਲਫੀਆਂ ਖੂਬ ਫ੍ਰੀ ਵਰਤਾਈਆਂ ਗਈਆਂ। ਗੁਰੂ ਕੇ ਲੰਗਰ ਵਿਚ ਚਾਵਲ, ਛੋਲੇ, ਕੜ੍ਹੀ, ਚਾਹ ਅਤੇ ਮੱਠੀਆਂ ਆਦਿ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਗਿੱਲ ਟ੍ਰੈਵਲ ਵੱਲੋਂ ਦੇਸੀ ਘਿਓ ਦੇ ਪੀਪੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਦਿੱਤੇ ਗਏ। ਬੈਸਟ ਜਾਫੀ ਪਿੰਦੂ ਸੀਚੇਵਾਲ ਅਤੇ ਬੈਸਟ ਰੇਡਰ ਬੰਟੀ ਟਿੱਬਾ ਅਤੇ ਸਿਮੂ ਕੰਗ ਨੂੰ ਐਲਾਨਿਆ ਗਿਆ। ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ 1500 ਡਾਲਰ ਦਾ ਇਨਾਮ ਸੀ ਪਰ ਦਰਸ਼ਕਾਂ ਨੇ ਪਿਆਰ ਬਖਸ਼ਦਿਆਂ 3000 ਡਾਲਰ ਤੱਕ ਕਰ ਦਿੱਤਾ।
ਧੰਨਵਾਦ: ਬੇਅ ਆਫ ਪਲੈਂਟੀ ਸਪੋਰਟਸ ਕਲੱਬ ਵੱਲੋਂ ਆਏ ਸਾਰੇ ਦਰਸ਼ਕਾਂ, ਸਪਾਂਸਰਜ, ਕੁਮੈਂਟੇਟੇਰ ਗੱਗੀ ਮਾਨ ਆਸਟਰੇਲੀਆ, ਸੱਤਾ ਜਲਾਲਪੁਰੀਆ, ਰੈਫਰੀਜ਼ ਵਰਿੰਦਰ ਬਰੇਲੀ, ਮੰਗਾ ਭੰਡਾਲ, ਮਨਜੀਤ ਬੱਲ੍ਹਾ ਅਤੇ ਮਾਸਟਰ ਜੋਗਿੰਦਰ, ਲਾਈਨ ਮੈਨ, ਸਕੋਰਮੈਨ, ਮੀਡੀਆ ਕਰਮੀਆਂ ਅਤੇ ਟਾਈਮ ਕੀਪਰਾਂ ਦਾ ਧੰਨਵਾਦ ਕੀਤਾ ਗਿਆ।

Real Estate