ਗੁਜਰਾਤ ਵਿੱਚ ਵੱਡਾ ਹਾਦਸਾ , 21 ਮੌਤਾਂ ਤੇ 55 ਜ਼ਖ਼ਮੀ

1196

ਗੁਜਰਾਤ ’ਚ ਬਨਾਸਕਾਂਠਾ ਵਿਖੇ ਅੰਬਾਜੀ ’ਚ ਤ੍ਰਿਸ਼ੂਲੀਆ ਘਾਟ ਕੋਲ ਇੱਕ ਬੱਸ ਦੇ ਪਲਟ ਜਾਣ ਕਾਰਨ 21 ਵਿਅਕਤੀ ਮਾਰੇ ਗਏ ਹਨ ਤੇ 55 ਦੇ ਲਗਭਗ ਜ਼ਖ਼ਮੀ ਹੋ ਗਏ ਹਨ। ਹਾਦਸਾ ਵਾਪਰਨ ਵੇਲੇ ਇਹ ਬੱਸ ਖਚਾਖਚ ਭਰੀ ਹੋਈ ਸੀ ਤੇ ਬਹੁਤ ਸਾਰੇ ਲੋਕ ਖੜ੍ਹੇ ਸਨ।ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿੱਚ ਸ਼ਰਧਾਲੂ ਸਨ, ਜੋ ਅੰਬਾਜੀ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਇਸ ਹਾਦਸੇ ਵਿੱਚ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਲਗਜ਼ਰੀ ਬੱਸ ਵਿੱਚ ਸਵਾਰ ਸ਼ਰਧਾਲੂ ਅਨਕਲਾਬ ਪਰਤ ਰਹੇ ਸਨ ਕਿ ਅਚਾਨਕ ਡਰਾਇਵਰ ਬੱਸ ’ਤੋਂ ਆਪਣਾ ਕੰਟਰੋਲ ਗੁਆ ਬੈਠਾ ਤੇ ਉਹ ਸੜਕ ਤੋਂ ਹੇਠਾਂ ਲਹਿ ਕੇ ਪਲਟ ਗਈ।ਇਸ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ; ਸ਼ਾਇਦ ਇਸੇ ਲਈ ਸੜਕਾਂ ਉੱਤੇ ਕਾਫ਼ੀ ਤਿਲਕਣ ਬਣੀ ਹੋਈ ਸੀ; ਜਿਸ ਕਾਰਨ ਡਰਾਇਵਰ ਬੱਸ ’ਤੋਂ ਆਪਣਾ ਕੰਟਰੋਲ ਗੁਆ ਬੈਠਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Real Estate