ਗਾਇਕ ਕੇਐਸ ਮੱਖਣ ਨੇ ਫੇਸਬੁੱਕ ਤੇ ਲਾਈਵ ਹੋ ਕੇ ਕਕਾਰ ਤਿਆਗੇ

1316

ਪੰਜਾਬੀ ਗਾਇਕ ਕੇਐਸ ਮੱਖਣ ਨੇ ਗੁਰਦੁਆਰਾ ਸਾਹਿਬ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਕਕਾਰ ਤਿਆਗ ਕੇ ਅੰਮ੍ਰਿਤ ਭੰਗ ਕੀਤਾ ਹੈ। ਇਹ ਸਾਰਾ ਕੁਝ ਉਸ ਨੇ ਫੇਸਬੁੱਕ ਤੇ ਲਾਈਵ ਹੋ ਕੇ ਕੀਤਾ। ਮੱਖਣ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਸਿੱਖੀ ਸਰੂਪ ‘ਤੇ ਸਵਾਲ ਚੁੱਕ ਰਹੇ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਸੋਚ ਸਮਝ ਕੇ ਅਜਿਹਾ ਫੈਸਲਾ ਲਿਆ ਹੈ। ਵੀਡੀਓ ‘ਚ ਉਨ੍ਹਾਂ ਕਿਹਾ ਕਿ ਮੈਂ ਜੇਕਰ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੈਨੂੰ ਇਸ ਦਾ ਨੁਕਸਾਨ ਕਰਨ ਦਾ ਵੀ ਹੱਕ ਨਹੀਂ। ਇਹ ਸਾਰਾ ਮਾਮਲਾ ਮੱਖਣ ਵੱਲੋਂ ਗੁਰਦਾਸ ਮਾਨ ਦੀ ਹਮਾਇਤ ਕਰਨ ਨਾਲ ਜੁੜਿਆ ਹੈ । ਮੱਖਣ ਖੁੱਲ੍ਹ ਕੇ ਗੁਰਦਾਸ ਮਾਨ ਦੇ ਹੱਕ ‘ਚ ਖੜ੍ਹਾ ਸੀ ਤੇ ਜਿਸ ਕਾਰਨ ਉਸ ਨੂੰ ਵੀ ਲੋਕਾਂ ਨੇ ਲੰਮੇ ਹੱਥੀ ਲਿਆ ਸੀ।

Real Estate