ਲਾਲੂ ਯਾਦਵ ਕੇ ਘਰ ਦਾ ਕਲੇਸ਼ ਆਇਆ ਬਾਹਰ

1165

ਆਰਜੇਡੀ ਸੁਪਰੀਮੋ ਲਾਲੂ ਪ੍ਰਸ਼ਾਦ ਯਾਦਵ ਦੀ ਨੂੰਹ ਐਸ਼ਵਰਿਆ ਨੇ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਨੂੰ ਸਹੁਰਾ ਘਰ ‘ਚੋਂ ਕੱਢ ਦਿੱਤਾ ਗਿਆ ਹੈ। ਆਪਣੇ ਪਤੀ ਤੇਜ਼ ਪ੍ਰਤਾਪ ਨਾਲ ਤਲਾਕ ਦਾ ਕੇਸ ਲੜ ਰਹੀ ਐਸ਼ਵਰਿਆ ਰਾਏ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਆਉਂਦੇ ਹੋਏ ਆਪਣੀ ਸੱਸ ਰਾਬੜੀ ਦੇਵੀ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖਾਣ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਆਪਣੀ ਨਨਾਣ ਮੀਸਾ ਭਾਰਤੀ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਰਿਸ਼ੋਈ ‘ਚ ਵੜਨ ਨਹੀਂ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਜੂਨ ਮਹੀਨੇ ਤੋਂ ਰੋਟੀ ਨਹੀਂ ਦਿੱਤੀ ਜਾ ਰਹੀ ਸੀ। ਉਨ੍ਹਾਂ ਦੀ ਰੋਟੀ ਉਨ੍ਹਾਂ ਦੇ ਪਿਤਾ ਦੇ ਘਰ ਤੋਂ ਹੀ ਆਉਂਦੀ ਸੀ ਅਤੇ ਬੀਤੀ ਰਾਤ ਵੀ ਉਨ੍ਹਾਂ ਨੂੰ ਰੋਟੀ ਨਹੀਂ ਦਿੱਤੀ ਗਈ ਅਤੇ ਜਦੋਂ ਉਸ ਨੇ ਪਾਣੀ ਪੀਣ ਲਈ ਰਿਸ਼ੋਈ ਦੀ ਚਾਬੀ ਮੰਗੀ ਤਾਂ ਉਨ੍ਹਾਂ ਦੀ ਨਨਾਣ ਮੀਸਾ ਨੇ ਉਸ ਨੂੰ ਉਸ ਦੀ ਸੱਸ ਰਾਬੜੀ ਦੇਵੀ ਦੇ ਸਾਹਮਣੇ ਜ਼ਲੀਲ ਕੀਤਾ। ਇਸ ਦੌਰਾਨ ਹੀ ਐਸ਼ਵਰਿਆ ਦੇ ਪਿਤਾ ਚੰਦ੍ਰਿਕਾ ਰਾਏ ਵੀ ਆਪਣੀ ਧੀ ਦੇ ਨਾਲ ਮੌਜੂਦ ਸਨ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ ਉਨ੍ਹਾਂ ਨੇ ਆਪਣੀ ਧੀ ਦਾ ਰਿਸ਼ਤਾ ਅਜਿਹੇ ਘਰ ਕੀਤਾ। ਜਿੱਥੇ ਵਿਆਹ ਤੋਂ ਬਾਅਦ ਉਸ ਦੀ ਧੀ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਨੂੰ ਇਨਸਾਫ਼ ਦਿਵਾ ਕੇ ਹੀ ਹਟਣਗੇ।

Real Estate