ਰਿਹਾ ਕੀਤੇ ਜਾ ਰਹੇ ਸਿੱਖ ਕੈਦੀਆਂ ਦੇ ਨਾਮ ਆਏ ਸਾਹਮਣੇ

732

ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ‘ਟਾਡਾ’ (ਟੈਰਰਿਸਟ ਐਂਡ ਡਿਸਰਪਟਿਵ ਅੇਕਟੀਵਿਟੀਜ਼ –ਪ੍ਰੀਵੈਂਸ਼ਨ ਐਕਟ) ਅਧੀਨ ਪਿਛਲੇ ਤਿੰਨ ਦਹਾਕਿਆਂ ਜਾਂ ਵੱਧ ਸਮੇਂ ਤੋਂ ਬੰਦ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ। ਇੱਕ ਸਿੱਖ ਕੈਦੀ ਦੀ ਮੌਤ ਦੀ ਸਜ਼ਾ ਮੁਆਫ਼ ਕੀਤੀ ਗਈ ਹੈ। ਉਸ ਦਾ ਨਾਂਅ ਹਾਲੇ ਤੱਕ ਜੱਗ–ਜ਼ਾਹਿਰ ਨਹੀਂ ਕੀਤਾ ਗਿਆ ਸੀ ਪਰ ਖ਼ਬਰਾਂ ਅਨੁਸਾਰ ਪਟਿਆਲਾ ਦੀ ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਰਾਜੋਆਣਾ ਦੀ ਮੌਤ ਦੀ ਸਜ਼ਾ ਉੱਤੇ 2012 ਦੌਰਾਨ ਰੋਕ ਲਾ ਦਿੱਤੀ ਗਈ ਸੀ। ਖ਼ਬਰਾਂ ਅਨੁਸਾਰ ਜਿਹੜੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਹੈ, ਉਹ ਹਨ ਨਾਭਾ ਜੇਲ੍ਹ ’ਚ ਕੈਦ ਲਾਲ ਸਿੰਘ ਦਿਲਬਾਗ਼ ਸਿੰਘ ਸਰਨ ਸਿੰਘ, ਅੰਮ੍ਰਿਤਸਰ ਦੀ ਜੇਲ੍ਹ ’ਚ ਬੰਦ ਹਰਦੀਪ ਸਿੰਘ ਤੇ ਬਾਜ ਸਿੰਘ, ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਕੈਦ ਨੰਦ ਸਿੰਘ, ਲੁਧਿਆਣਾ ਜੇਲ੍ਹ ’ਚ ਕੈਦ ਸੁਬੇਗ ਸਿੰਘ, ਕਰਨਾਟਕ ਦੀ ਜੇਲ੍ਹ ’ਚ ਕੈਦ ਗੁਰਦੀਪ ਸਿੰਘ ਖੀਰਵ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ਦੀ ਜੇਲ੍ਹ ਵਿੱਚ ਕੈਦ ਵਰਿਆਮ ਸਿੰਘ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਪ੍ਰਸਤਾਵਿਤ ਰਿਹਾਈਆਂ ਲਈ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਨੇ ਇਨ੍ਹਾਂ ਨਾਵਾਂ ਦੀ ਸਿਫ਼ਾਰਸ਼ ਕਰ ਕੇ ਭੇਜੀ ਸੀ ਤੇ ਇਹ ਸਾਰੇ ਨਾਂਅ ਰਿਹਾਈ ਲਈ ਪ੍ਰਵਾਨ ਹੋ ਗਏ ਹਨ।

Real Estate