ਪਾਕਿਸਤਾਨ ਨੇ ਦੁਨੀਆਂ ਨੂੰ ਦਿਖਾਇਆ ਭਾਰਤ ਦਾ ਅਸਲੀ ਚਿਹਰਾ !

5586

ਸੰਯੁਕਤ ਰਾਸ਼ਟਰ ਮਹਾ ਸਭਾ ਵਿੱਚ ‘ਰਾਈਟ ਟੂ ਰਿਪਲਾਈ’ ਦੇ ਤਹਿਤ ਦਿੱਤੇ ਗਏ ਭਾਰਤ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਆਪਣਾ ਜਵਾਬ ਦਿੱਤਾ ਹੈ ਅਤੇ ਦੋਸ਼ ਲਾਇਆ ਹੈ ਕਿ ਭਾਰਤ ‘ਕਸ਼ਮੀਰ ਮੁੱਦੇ ਤੋਂ ਧਿਆਨ ਭੜਕਾਉਣ ਦੀ ਕੋਸਿ਼ਸ਼ ਕਰ ਰਿਹਾ ਹੈ।’
ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਦਿੱਤੇ ਭਾਸ਼ਣ ਵਿੱਚ ਭਾਰਤ ਨੇ ‘ਰਾਈਟ ਟੂ ਰਿਪਲਾਈ’ ਜਵਾਬ ਦਿੱਤਾ ਸੀ ਅਤੇ ਉਸਦੀ ਆਖੀ ਹਰ ਗੱਲ ਨੂੰ ‘ਝੂਠ’ ਦੱਸਿਆ ਸੀ ।
ਪਾਕਿਸਤਾਨ ਦੇ ਪ੍ਰਤੀਨਿਧੀ ਜੁਲਫ਼ਕਰਨੈਨ ਚੀਨਾ ਨੇ ਐਤਵਾਰ ਨੂੰ ਇਸ ਮੁੱਦੇ ‘ਤੇ ਦੇਸ਼ ਵੱਲੋਂ ਐਤਵਾਰ ਨੂੰ ਇਸ ਮੁੱਦੇ ‘ਤੇ ਜਵਾਬ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਨੀਆ ਦੇ ਸਾਹਮਣੇ ‘ਭਾਰਤ ਦੇ ਵਾਸਤਵਿਕ ਕਰੂਰ ਚਿਹਰੇ ਨੂੰ ਉਜਾਗਰ ਕਰ ਦਿੱਤਾ ਹੈ।’
ਉਹਨਾਂ ਨੇ ਕਸ਼ਮੀਰ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਭਾਰਤ ਨੇ ਆਪਣੇ ਜਵਾਬ ਵਿੱਚ ‘ਜ਼ਮੀਨੀ ਹਕੀਕਤ ਤੋਂ ਧਿਆਨ ਹਟਾਉਣ ਦੀ ਕੋਸਿ਼ਸ਼ ਕੀਤੀ’ ਹੈ ।
ਉਹਨਾਂ ਨੇ ਦੋਸ਼ ਲਾਇਆ , ‘ ਭਾਰਤੀ ਪ੍ਰਤੀਨਿਧੀ ਨੇ ਜਾਣਬੁੱਝ ਕੇ ਕਸ਼ਮੀਰ ਦੇ ਲੋਕਡਾਊਨ ਦਾ ਜਿ਼ਕਰ ਨਹੀਂ ਕੀਤਾ। ਨਾ ਹੀ ਉਹਨਾਂ ਨੇ ਮਾਸੂਮ ਕਸ਼ਮੀਰੀਆਂ ਦੀ ਤਕਲੀਫ਼ ਦਾ ਜਿ਼ਕਰ ਕੀਤਾ ਜੋ ਬੀਤੇ 53 ਦਿਨਾਂ ਵਿੱਚ ਖਾਣੇ ਅਤੇ ਹੋਰ ਜਰੂਰੀ ਸਮਾਨ ਦੀ ਕਮੀ ਕਾਰਨ ਜਿਊਣ ਲਈ ਮਜਬੂਰ ਹਨ।’
ਉਨ੍ਹਾ ਸਵਾਲ ਕੀਤਾ , ‘ ਮੈਂ ਭਾਰਤੀ ਪ੍ਰਤੀਨਿਧੀ ਤੋਂ ਪੁੱਛਦਾ ਹਾਂ ਕਿ ਭਾਰਤ ਸਰਕਾਰ ਕਸ਼ਮੀਰੀ ਲੋਕਾਂ ਨੂੰ ਬਾਹਰ ਆ ਕੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੀ ਇਜ਼ਾਜਤ ਕਿਉਂ ਨਹੀਂ ਦੇ ਰਹੀ ? ਭਾਰਤ ਐਨਾ ਭੈਅ-ਭੀਤ ਕਿਉਂ ਹੈ? ਪਾਕਿਸਤਾਨ ਦੇ ਕੋਲ ਛੁਪਾਉਣ ਲਈ ਕੁਝ ਨਹੀਂ , ਕੀ ਭਾਰਤ ਕੋਲ ਐਨੀ ਹਿੰਮਤ ਹੈ ਕਿ ਉਹ ਕਬਜ਼ੇ ਵਾਲੇ ਜੰਮੂ-ਕਸ਼ਮੀਰ ਨੂੰ ਲੈ ਕੇ ਸੰਯੁਕਤ ਰਾਸ਼ਟਰ ਹਿਊਮਨ ਰਾਈਟਸ ਕਮਿਸ਼ਨਰ ਦੇ ਸਿੱਟਿਆਂ ਬਾਰੇ ਜਵਾਬ ਦੇਵੇ ?
ਪਾਕਿਸਤਾਨ ਦੇ ਪ੍ਰਤੀਨਿਧੀ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਆਰ ਐਸ ਐਸ ਦੇ ਏਜੰਡੇ ਨੂੰ ਅੱਗੇ ਵਧਾ ਰਹੀ ਹੈ।
ਉਨ੍ਹਾਂ ਕਿਹਾ , ‘ ਬੀਜੇਪੀ ਦੀ ਵਿਚਾਰਧਾਰਾ ਦੇ ਸਰੋਤ ਆਰਐਸਐਸ ਦੇ ਸੰਸਥਾਪਕਾਂ ਵਿੱਚੋਂ ਇੱਕ ਐਮਐਸ ਗੋਲਵਲਕਰ ਨੇ ਭਾਰਤ ਵਿੱਚ ਗੈਰ-ਹਿੰਦੂਆਂ ਬਾਰੇ ਕਿਹਾ ਸੀ ਕਿ ਗੈਰ-ਹਿੰਦੂਆਂ ਨੂੰ ਜਾਂ ਤਾਂ ਹਿੰਦੂ ਸਭਿਆਚਾਰ ਅਪਣਾਉਣਾ ਪਵੇਗਾ ਜਾਂ ਫਿਰ ਉਹ ਬਿਨਾ ਵਿਸ਼ੇਸ਼ਅਧਿਕਾਰ ਦੇ ਹਿੰਦੂ -ਰਾਸ਼ਟਰ ਦੇ ਅਧੀਨ ਹੋ ਜਾਣਗੇ। ਐਮਐਸ ਗੋਲਵਲਕਰ ਨੂੰ ਨਰਿੰਦਰ ਮੋਦੀ ਗੁਰੂ ਮੰਨਦੇ ਹਨ।’
ਪਾਕਿਸਤਾਨੀ ਪ੍ਰਤੀਨਿਧ ਨੇ ਦੋਸ਼ ਲਗਾਇਆ ਕਿ ਜਿੰਨਾਂ ਨੇ 1948 ਵਿੱਚ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਉਹ ਅੱਜ ਉਹਨਾਂ ਦੇ ਧਰਮ ਨਿਰਪੱਖ ਵਿਚਾਰਾਂ ਦੀ ਹੱਤਿਆ ਕਰ ਰਹੇ ਹਨ । ਪਰ, ਭਾਰਤ ਨਾ ਆਪਣੀਆਂ ਗਲਤ ਨੀਤੀਆਂ ਨੂੰ ਦੇਖਣਾ ਚਾਹੁੰਦਾ ਨਾ ਕਿਸੇ ਹੋਰ ਨੂੰ ਦੇਖਣ ਦੇਣਾ ਚਾਹੁੰਦਾ ।’
ਪਾਕਿਸਤਾਨ ਦੇ ਪ੍ਰਤੀਨਿਧੀ ਨੇ ਹਿੰਦੂਤਵਵਾਦੀ ਵਿਧਾਰਧਾਰਾ, ਗਊ ਰੱਖਿਆ ਦੇ ਨਾਂਮ ‘ਤੇ ਹੋਣ ਵਾਲੀਆਂ ਹੱਤਿਆਵਾਂ ਅਤੇ 2002 ਦੇ ਗੁਜਰਾਤ ਦੰਗਿਆਂ ਦਾ ਵੀ ਜਿ਼ਕਰ ਕੀਤਾ ।
ਭਾਰਤ ਦਾ ਜਵਾਬ
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤ ਵੱਲੋਂ ਵਿਦੇਸ਼ ਮੰਤਰਾਲੇ ਦੀ ਪ੍ਰਮੁੱਖ ਸਕੱਤਰ ਵਿਦਿਸ਼ਾ ਮੈਤਰਾ ਨੇ ਭਾਰਤ ਦਾ ਪੱਖ ਰੱਖਿਆ ਸੀ ।
ਉਹਨਾਂ ਨੇ ਇਮਰਾਨ ਖ਼ਾਨ ਦੇ ਭਾਸ਼ਣ ਨੂੰ ਭੜਕਾਊ ਅਤੇ ਇਹਨਾਂ ਦੀ ਆਖੀ ਹੋਈ ਹਰ ਗੱਲ ਨੂੰ ਝੂਠ ਦੱਸਿਆ ਸੀ ।
ਨਾਲ ਹੀ ਪਾਕਿਸਤਾਨ ਵਿੱਚ ਅਤਿਵਾਦ ਦੇ ਮਾਮਲੇ ‘ਤੇ ਪੰਜ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਸੀ

Real Estate