ਵਿਧਾਨ ਸਭਾਵਾਂ ਤੇ ਲੋਕ ਸਭਾ ਚੋਣਾਂ ਇਕੱਠੇ ਕਰਵਾਉਣ ਤੇ ਕੀ ਹੈ ਮੋਦੀ ਸਰਕਾਰ ਦੀ ਰਣਨੀਤੀ ?

1063

ਮੋਦੀ ਸਰਕਾਰ ਦੇਸ਼ ਵਿੱਚ ਇੱਕੋ ਵਾਰੀ ’ਚ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੇ ਲੋਕ ਸਭਾ ਚੋਣਾਂ ਕਰਵਾਉਣ ਦੇ ਆਪਣੇ ਮੁੱਖ ਏਜੰਡੇ ਵੱਲ ਤੇਜ਼ੀ ਨਾਲ ਵਧ ਰਹੀ ਹੈ। ਸੰਭਾਵਨਾ ਹੈ ਕਿ ਅਗਲੇ ਸਾਲ ਨਵੰਬਰ ਤੱਕ ਰਾਜ ਸਭਾ ’ਚ ਐੱਨਡੀਏ ਦਾ ਬਹੁਮੱਤ ਹੋਣ ਤੋਂ ਬਾਅਦ ਸਰਕਾਰ ਇੱਕੋ ਵਾਰੀ ’ਚ ਚੋਣਾਂ ਕਰਵਾਉਣ ਲਈ ਲੋੜੀਂਦੀ ਸੰਵਿਧਾਨਕ ਸੋਧ ਪਾਸ ਕਰਵਾਉਣ ਵੱਲ ਅੱਗੇ ਵਧੇਗੀ। ਸਰਕਾਰ 2022 ’ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਮੁੱਚੇ ਦੇਸ਼ ਵਿੱਚ 2023 ਦੌਰਾਨ ਇੱਕੋ ਵਾਰੀ ’ਚ ਚੋਣਾਂ ਦਾ ਐਲਾਨ ਕਰ ਸਕਦੀ ਹੈ। ਇਸ ਲਈ ਲੋਕ ਸਭਾ ਦਾ ਕਾਰਜਕਾਲ ਦੋ ਸਾਲ ਘਟਾ ਦਿੱਤਾ ਜਾਵੇਗਾ ਅਤੇ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਵੀ ਘਟਾ ਜਾਂ ਵਧਾ ਦੇਣ ਦੀ ਗੱਲ ਹੋਵੇਗੀ। ਐੱਨਡੀਏ ਸਰਕਾਰ ਨੂੰ ਰਾਜ ਸਭਾ ਵਿੱਚ ਬਹੁਮੱਤ ਅਗਲੇ ਸਾਲ ਨਵੰਬਰ ਮਹੀਨੇ ਦੌਰਾਨ ਮਿਲ ਜਾਵੇਗਾ ਕਿਉਂਕਿ ਰਾਜ ਸਭਾ ਦੀਆਂ ਲਗਭਗ 55 ਸੀਟਾਂ ਆਸਾਮ, ਮਹਾਰਾਸ਼ਟਰ, ਝਾਰਖੰਡ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੀਆਂ ਸੀਟਾਂ ਅਪ੍ਰੈਲ 2020 ਵਿੱਚ ਖ਼ਾਲੀ ਹੋ ਰਹੀਆਂ ਹਨ। ਇਕੱਲੇ ਉੱਤਰ ਪ੍ਰਦੇਸ਼ ਤੋਂ 10 ਸੀਟਾਂ ਹਨ ਤੇ ਇੱਕ ਨੂੰ ਛੱਡ ਕੇ ਇਹ ਸਾਰੀਆਂ ਸੀਟਾਂ ਭਾਜਪਾ ਵੱਲੋਂ ਜਿੱਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਭਾਜਪਾ ਦੀ ਸੂਬੇ ਵਿੱਚ ਦੋ–ਤਿਹਾਈ ਬਹੁਮੱਤ (309 ਸੀਟਾਂ) ਦੀ ਸਰਕਾਰ ਹੈ। ਭਾਜਪਾ ਦਾ ਜ਼ੋਰ ਪਾਰਟੀ ਪੱਧਰ ਉੱਤੇ ਬਹੁਮਤ ਲੈਣ ਦਾ ਹੈ ਪਰ ਇਸ ਵਿੱਚ ਉਸ ਨੂੰ ਸਾਲ 2021–2022 ਤੱਕ ਦੀ ਉਡੀਕ ਕਰਨੀ ਹੋਵੇਗੀ।

Real Estate