ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਕੀਤੀ ਜਾ ਰਹੀ ਹੈ ਤਬਦੀਲ ?

1053

ਕੀ ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੇ ਕਤਲ ‘ਚ ਫਾਂਸੀ ਦੀ ਸਜ਼ਾਯਾਫ਼ਤਾ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਕੀਤੀ ਜਾਵੇਗੀ ? 28 ਸਤੰਬਰ ਨੂੰ ਭਾਰਤ ਸਰਕਾਰ ਵੱਲੋਂ ਗੁਰ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਅਵਸਰ ਤੇ ਸਿੱਖ ਕੈਦੀਆਂ ਬਾਰੇ ਜੋ ਐਲਾਨ ਕੀਤਾ ਗਿਆ ਹੈ ਇਸ ਵਿਚ ਇੱਕ ਸਿੱਖ ਕੈਦੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕੀਤੇ ਜਾਣ ਦਾ ਐਲਾਨ ਵੀ ਸ਼ਾਮਲ ਹੈ । ਇਹ ਸੰਕੇਤ ਰਾਜੋਆਣਾ ਵੱਲ ਹੀ ਸਮਝੇ ਜਾ ਰਹੇ ਹਨ ਕਿਉਂਕਿ ਹੋਰ ਕੋਈ ਸਿੱਖ ਕੈਦੀ ਫਾਂਸੀ ਦੀ ਸਜ਼ਾ ਵਾਲਾ ਇਸ ਵੇਲੇ ਨਹੀਂ ਹੈ ।  ਸਿੱਖ ਕੈਦੀਆਂ ਦੀ ਰਹਾਈ ਲਈ ਲੰਮੇ ਸਮੇਂ ਤੋਂ ਕੇਸਾਂ ਦੀ ਪੈਰਵਾਈ ਕਰ ਰਹੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦਾ ਕਹਿਣਾ ਹੈ ਕਿ ਹੋਰ ਤਾਂ ਫਾਂਸੀ ਸਜ਼ਾਯਾਫ਼ਤਾ ਇਸ ਵੇਲੇ ਨਹੀਂ ਹੈ। ਰਾਜੋਆਣਾ ਦੀ ਅਪੀਲ ਦਾ ਕੇਸ ਵੀ ਕਈ ਸਾਲ ਤੋਂ ਸਲਾਨਾ ਕੋਲ ਲਟਕ ਰਿਹਾ ਹੈ । ਸੰਕੇਤ ਇਹੀ ਹਨ ਕਿ ਉਸਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਹੋ ਜਾਵੇਗੀ ਪਰ ਅਜੇ ਰਿਹਾਈ ਨਹੀਂ ਹੋਵੇਗੀ । ਹਾਂ, ਪੈਰੋਲ ਤੇ ਜ਼ਰੂਰ ਉਹ ਬਾਹਰ ਆ ਸਕਦਾ ਹੈ । ਬਾਕੀ ਦੇ 9 ਸਿੱਖ ਬੰਦੀ ਕਿਹੜੇ ਰਿਹਾ ਕੀਤੇ ਜਾਣੇ ਹਨ ਇਨ੍ਹਾਂ ਦੇ ਨਾਵਾਂ ਦੀ ਪੁਖ਼ਤਾ ਜਾਣਕਾਰੀ ਦੀ ਉਡੀਕ ਹੈ ।

Real Estate