ਹਰਿਆਣਾ ਵਿਚ ਭਾਜਪਾ-ਅਕਾਲੀ ਦਲ ਗਠਜੋੜ ਲਗਭਗ ਖਤਮ , ਦਿੱਲੀ ਚੋਣਾਂ ਤੇ ਵੀ ਹੋਵੇਗਾ ਅਸਰ ?

977

ਹਰਿਆਣਾ ਵਿਚ ਭਾਜਪਾ-ਸ਼੍ਰੋਮਣੀ ਅਕਾਲੀ ਦਲ(ਬਾਦਲ) ਗਠਜੋੜ ਲਗਭਗ ਖਤਮ ਹੋ ਹੀ ਗਿਆ ਹੈ । ਅਕਾਲੀ ਦਲ (ਬਾਦਲ) ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨੂੰ ਦਿੱਲੀ ਦੀਆਂ ਚੋਣਾਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਇਹ ਬੀਜੇਪੀ ਉਪਰ ਨਿਰਭਰ ਕਰਦਾ ਹੈ, ਜਦੋਂ ਦਿੱਲੀ ਦੀਆਂ ਚੋਣਾਂ ਆਉਣਗੀਆਂ, ਉਸ ਵੇਲੇ ਵੇਖਿਆ ਜਾਵੇਗਾ ਅਤੇ ਸਮੇਂ ਦੇ ਨਾਲ ਸਮੀਕਰਣ ਬਣਨਗੇ। ਹਰਿਆਣਾ ਵਿਚ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਸਾਰੇ ਵਰਗਾਂ ਅਤੇ ਛੋਟੀ-ਛੋਟੀ ਪਾਰਟੀਆਂ ਨੂੰ ਨਾਲ ਲੈ ਕੇ ਚਲਣ ਦੀ ਤਿਆਰੀ ਹੈ। ਸਾਰੀਆਂ ਹਮਖਿਆਲੀ ਪਾਰਟੀਆਂ ਨਾਲ ਗੱਲਬਾਤ ਚਲ ਰਹੀ ਹੈ। ਇਸ ਬਾਰੇ ਛੇਤੀ ਹੀ ਐਲਾਨ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੀ ਕੋਰ ਕਮੇਟੀ ਨੇ ਹਰਿਆਣਾ ’ਚ ਸਿਆਸੀ ਤਾਕਤ ਦਾ ਇਸਤੇਮਾਲ ਕਰਕੇ ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਕਰਨ ਲਈ ਭਗਵਾਂ ਪਾਰਟੀ ਦੀ ਨਿਖੇਧੀ ਕੀਤੀ ਸੀ ਅਤੇ ਇਸ ਕਾਰਵਾਈ ‘ਗਠਜੋੜ ਧਰਮ’ ਦੇ ਸਿਧਾਂਤ ਦੇ ਖ਼ਿਲਾਫ ਕਰਾਰ ਦਿੱਤਾ ਸੀ । ਦੱਸਣਯੋਗ ਹੈ ਕਿ ਅਕਾਲੀ (ਬਾਦਲ) ਦੇ ਹਰਿਆਣਾ ਵਿੱਚ ਇੱਕੋ ਇੱਕ ਵਿਧਾਇਕ ਬਲਕੌਰ ਸਿੰਘ ਬਾਦਲ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

Real Estate