ਰਾਜਸਥਾਨ ‘ਚ ਸੜਕ ਹਾਦਸੇ ਦੌਰਾਨ 16 ਲੋਕਾਂ ਦੀ ਮੌਤ

1129

ਜੋਧਪੁਰ-ਜੈਸਲਮੇਰ ਰੋਡ ‘ਤੇ ਆਗੋਲਾਈ ਕੋਲ ਢਾਢਣੀਆ ਪਿੰਡ ਨੇੜੇ ਇਕ ਮਿੰਨੀ ਬੱਸ ਤੇ ਕੈਂਪਰ ਗੱਡੀ ਦੀ ਆਹਮੋ-ਸਾਹਮਣੇ ਦੀ ਟੱਕਰ ‘ਚ 16 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਦੁੱਖ ਪ੍ਰਗਟਾਇਆ ਹੈ। ਬਾਲੇਸਰ ਰਾਤਾ ਭਾਕਰ ਨਿਵਾਸੀ ਸਰਵਨ ਸਿੰਘ ਪੁੱਤਰ ਗਿਰਧਰ ਸਿੰਘ ਦਾ ਪਰਿਵਾਰ ਝੰਵਰ ਸਥਿਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ। ਵਾਪਸ ਆਉਂਦਿਆਂ ਢਾਢਣੀਆ ਪਿੰਡ ਵੱਲੋਂ ਆ ਰਹੀ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਦਾ ਟਾਇਰ ਫਟਣ ਕਰ ਕੇ ਬਲੈਰੋ ਕੈਂਪਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਵਾਹਨਾਂ ‘ਚ ਸਵਾਰ ਲੋਕ ਸੜਕ ‘ਤੇ ਡਿੱਗ ਗਏ। ਮੌਕੇ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਭਿਆਨਕ ਹਾਦਸੇ ‘ਚ ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਬਾਲਸੇਰ ਸੀਐੱਚਸੀ ਪਹੁੰਚਾਇਆ। ਜਿੱਥੇ ਡਾਕਟਰਾਂ ਨੇ 16 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।

Real Estate