ਆਟੋ ਰਿਕਸ਼ਾ ਚਾਲਕ ਨੂੰ 18000 ਦਾ ਜੁਰਮਾਨਾ ਹੋਣ ਤੇ ਖੁਦਕੁਸੀ ਕਰਨ ਦੀ ਕੀਤੀ ਕੋਸਿ਼ਸ

1210

ਦੇਸ਼ ਵਿਚ ਲਾਗੂ ਨਵਾਂ ਟ੍ਰੈਫ਼ਿਕ ਨਿਯਮ ਹੁਣ ਲੋਕਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਵੀ ਕਰ ਰਿਹਾ ਹੈ ! ਮਾਮਲਾ ਗੁਜਰਾਤ ਦੇ ਅਹਿਮਦਾਬਾਦ ਦਾ ਹੈ , ਜਿਥੇ ਇਕ ਆਟੋ ਰਿਕਸ਼ਾ ਚਾਲਕ ਨੇ ਨਵੇਂ ਨਿਯਮਾਂ ਤਹਿਤ ਜੁਰਮਾਨਾ ਲੱਗਣ ਤੋਂ ਬਾਅਦ ਫ਼ਿਨਾਇਲ ਪੀ ਲਈ। ਗੋਮਤੀਪੁਰ ਦੇ ਰਾਜਪੁਰ ਇਲਾਕੇ ਦੇ ਵਸਨੀਕ ਰਾਜੇਸ਼ ਸੋਲੰਕੀ (48) ਨਾਂ ਦੇ ਆਟੋ ਚਾਲਕ ਦਾ ਆਟੋ ਪੁਲਿਸ ਨੇ ਡੇਢ ਮਹੀਨੇ ਪਹਿਲਾਂ ਜ਼ਬਤ ਕਰ ਲਿਆ ਸੀ। ਆਰ.ਟੀ.ਓ. ‘ਚ ਜਾਣ ਤੋਂ ਬਾਅਦ ਰਾਜੇਸ਼ ਨੂੰ ਪਤਾ ਲੱਗਿਆ ਸੀ ਕਿ ਉਸ ਨੂੰ 18 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਘਰ ‘ਚ ਰੱਖਿਆ ਫ਼ਿਨਾਇਲ ਪੀ ਲਿਆ। ਜਿਸ ਕਾਰਨ ਉਸ ਦੀਆਂ ਅੰਤੜੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ। ਉਸ ਨੂੰ ਐਲ।ਜੀ। ਹਸਪਤਾਲ ਦੇ ਆਈ।ਸੀ।ਯੂ। ‘ਚ ਦਾਖ਼ਲ ਕਰਵਾਇਆ ਗਿਆ। ਉਸ ਦੇ ਢਿੱਡ ‘ਚੋਂ ਫ਼ਿਨਾਇਲ ਨੂੰ ਬਾਹਰ ਕੱਢਿਆ ਗਿਆ। ਰਾਜੇਸ਼ ਦੀ ਹਾਲਤ ਕੁਝ ਠੀਕ ਹੋਣ ਤੋਂ ਬਾਅਦ ਉਸ ਨੂੰ ਜਨਰਲ ਵਾਰਡ ‘ਚ ਰੱਖਿਆ ਗਿਆ ਹੈ। ਰਾਜੇਸ਼ ਦੇ ਮੁੰਡੇ ਦਾ ਕਹਿਣਾ ਹੈ ਕਿ , “ਮੇਰੇ ਪਿਤਾ ਦੀ ਕਮਾਈ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਮੈਂ ਬੀਐਸਸੀ ਦੀ ਪੜ੍ਹਾਈ ਕਰ ਰਿਹਾ ਹਾਂ ਅਤੇ ਛੋਟਾ ਭਰਾ 7ਵੀਂ ਜਮਾਤ ‘ਚ ਪੜ੍ਹਦਾ ਹੈ। ਮੇਰੇ ਪਿਤਾ ਦੇ ਆਟੋ ਨੂੰ ਪੁਲਿਸ ਨੇ ਡੇਢ ਮਹੀਨਾ ਪਹਿਲਾਂ ਜ਼ਬਤ ਕਰ ਲਿਆ ਸੀ। ਜੋ ਜੁਰਮਾਨਾ ਲਗਾਇਆ ਗਿਆ, ਉਹ ਨਵੇਂ ਟ੍ਰੈਫ਼ਿਕ ਨਿਯਮਾਂ ਮੁਤਾਬਕ ਹੈ। ਸਾਡਾ ਪਰਵਾਰ ਇੰਨਾ ਜੁਰਮਾਨਾ ਭਰਨ ‘ਚ ਅਸਮਰੱਥ ਹੈ। ਮੇਰੇ ਪਿਤਾ ਨੇ ਆਰ.ਟੀ.ਓ. ਦਫ਼ਤਰ ‘ਚ ਜੁਰਮਾਨੇ ਦੀ ਰਕਮ ਘਟਾਉਣ ਜਾਂ ਮਾਫ਼ ਕਰਨ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਦੀ ਗੱਲ ਕਿਸੇ ਨੇ ਨਾ ਸੁਣੀ। ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ।”

Real Estate