ਮਾਤਾ ਚੰਦ ਕੌਰ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫ਼ਤਾਰੀ

1654

ਨਾਮਧਾਰੀ ਸੰਪਰਦਾ ਦੇ ਮੁਖੀ ਰਹੇ ਸਵ. ਸਤਿਗੁਰੂ ਜਗਜੀਤ ਸਿੰਘ ਦੀ ਧਰਮਪਤਨੀ ਮਾਤਾ ਚੰਦ ਕੌਰ (88) ਦੇ ਕਤਲ ਮਾਮਲੇ ਵਿੱਚ ਸੀਬੀਆਈ ਨੇ ਲਗਭਗ ਤਿੰਨ ਸਾਲਾਂ ਬਾਅਦ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਸੀਬੀਆਈ ਨੇ ਵੀਰਵਾਰ ਨੂੰ ਪਲਵਿੰਦਰ ਸਿੰਘ ਡਿੰਪਾ ਨੂੰ ਹਿਰਾਸਤ ਵਿੱਚ ਲਿਆ, ਜੋ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਜਲੰਧਰ ਟਫਿਨ ਕਾਰ ਬੰਬ ਧਮਾਕੇ ਵਿੱਚ ਬੰਦ ਹੈ। ਇਸ ਨੂੰ ਮੋਹਾਲੀ ਸਥਿਤ ਜੀ ਐਸ ਸੇਖੋ ਦੀ ਸੀਬੀਆਈ ਦੀ ਸਪੈਸ਼ਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ 30 ਸਤੰਬਰ ਤੱਕ ਇਸ ਨੂੰ ਰਿਮਾਂਡ ਉੱਤੇ ਭੇਜ ਦਿੱਤਾ ਗਿਆ।
4 ਅਪ੍ਰੈਲ 2016 ਨੂੰ ਸ੍ਰੀ ਭੈਣੀ ਸਾਹਿਬ ਵਿੱਚ ਮਾਤਾ ਚੰਦ ਕੌਰ ਆਪਣੇ ਡਰਾਈਵਰ ਨਾਲ ਸਕੂਲ ਦਾ ਦੌਰਾ ਕਰਕੇ ਵਾਪਸ ਆ ਰਹੇ ਸਨ, ਜਿਥੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੱਥਾ ਟੇਕਣ ਦੇ ਬਹਾਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਮਾਤਾ ਚੰਦ ਕੌਰ ਨੂੰ ਗੰਭੀਰ ਹਾਲਤ ਵਿੱਚ ਐੱਸ ਪੀ ਐੱਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਕਤਲ ਕਾਂਡ ਦੀ ਜਾਂਚ ਸੀਬੀਆਈ ਦੇ ਸਪੁਰਦ ਕਰ ਦਿੱਤੀ ਗਈ ਸੀ ਪਰ ਇਹ ਕੇਸ਼ ਅਣਸੁਲਝਿਆ ਸੀ।
ਜਲੰਧਰ ਟਿਫਿ਼ਨ ਬੰਬ ਧਮਾਕੇ ਦੇ ਮੁੱਖ ਦੋਸ਼ੀ ਪਲਵਿੰਦਰ ਸਿੰਘ ਉਰਫ਼ ਡਿੰਪੀ ਨੂੰ ਅਕਤੂਬਰ 2018 ਵਿੱਚ ਬੈਂਕਾਕ ੱਚ ਗ੍ਰਿਫ਼ਤਾਰ ਕੀਤਾ ਗਿਆ ਸੀ।ਪਲਵਿੰਦਰ ਸਿੰਘ ਉਰਫ਼ ਡਿੰਪੀ ਦਿੱਲੀ ਦਾ ਵਸਨੀਕ ਹੈ ਤੇ ਉਸ ਨੂੰ ਦਸੰਬਰ 2015 ੱਚ ਜਲੰਧਰ ਦੇ ਮਕਸੂਦਾ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਦੁੱਗਰੀ ੱਚ ਹੋਏ ਟਿਫਿ਼ਨ ਬੰਬ ਧਮਾਕੇ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ। ਲੰਧਰ-ਦਿਹਾਤੀ ਪੁਲਿਸ ਵੱਲੋਂ ਦਾਖ਼ਲ ਕੀਤੇ ਗਏ ਦੋਸ਼-ਪੱਤਰ (ਚਾਰਜਸ਼ੀਟ) ਮੁਤਾਬਕ 25 ਦਸੰਬਰ, 2015 ਨੂੰ ਜਲੰਧਰ ੱਚ ਜਿਹੜੇ ਟਿਫਿ਼ਨ ਬੰਬ ਲਿਆਂਦੇ ਗਏ ਸਨ, ਉਹ ਨਾਮਧਾਰੀ ਸੰਪਰਦਾਇ ਦੇ ਮੁਖੀ ਸਤਿਗੁਰੂ ਉਦੇ ਸਿੰਘ ੱਤੇ ਵਰਤੇ ਜਾਣੇ ਸਨ। ਪਰ ਜਦੋਂ ਉਨ੍ਹਾਂ ਟਿਫਿ਼ਨ ਬੰਬਾਂ ਨੂੰ ਜਲੰਧਰ ਤੋਂ ਰਵਾਨਾ ਕੀਤਾ ਜਾ ਰਿਹਾ ਸੀ, ਉਹ ਤਦ ਹੀ ਹਰਿਬੱਲਭ ਸੰਗੀਤ ਸੰਮੇਲਨ ਤੋਂ ਦੋ ਦਿਨ ਪਹਿਲਾਂ ਹੀ ਫਟ ਗਏ ਸਨ।

Real Estate