ਅਮਰੀਕਾ ਵਿੱਚ ‘ਨਾਸਾ’ ਦਾ ਟੂਰ ਲਗਵਾਉਣ ਦੇ ਨਾਂ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਕਰੋੜਾਂ ਦੀ ਲੁੱਟ

1153

ਸਕੂਲੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ‘ਨਾਸਾ’ ਟੂਰ ’ਤੇ ਭੇਜਣ ਦੇ ਨਾਂਅ ਹੇਠ 4.25 ਕਰੋੜ ਰੁਪਏ ਠੱਗਣ ਵਾਲੇ ਟ੍ਰੈਵਲ ਏਜੰਟ ਮਾਂ–ਪੁੱਤਰ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਲੁਧਿਆਣਾ ’ਚ ਸਰਾਭਾ ਨਗਰ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅਮਰੀਕਾ ਸਥਿਤ ‘ਨਾਸਾ’ ਭੇਜਣ ਦਾ ਲਾਰਾ ਲਾ ਕੇ 3।10 ਕਰੋੜ ਰੁਪਏ ਠੱਗਣ ਵਾਲੇ ਟ੍ਰੈਵਲ ਏਜੰਟ ਮਾਂ–ਪੁੱਤਰ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਕੂਲ ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਪੁਲਿਸ ਨੇ ਥਰੀਕੇ ਰੋਡ ਸਥਿਤ ਵਰਸਾਨਾ ਇਨਕਲੇਵ ਨਿਵਾਸੀ ਟ੍ਰੈਵਲ ਏਜੰਟ ਅਮਨ ਬਾਵਾ ਤੇ ਉਸ ਦੀ ਮਾਂ ਅਨੁਜ ਬਾਵਾ ਵਿਰੁੱਧ ਧੋਖਾਧੜੀ ਅਤੇ ਪੰਜਾਬ ਪ੍ਰੀਵੈਂਸ਼ਨ ਆੱਫ਼ ਹਿਊਮਨ ਸਮੱਗਲਿੰਗ ਅਧੀਨ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੇ ਬੱਚਿਆਂ ਤੇ ਅਧਿਆਪਕਾਂ ਤੋਂ 3।10 ਕਰੋੜ ਰੁਪਏ ਠੱਗੇ ਸਨ।
ਦੋਵੇਂ ਟ੍ਰੈਵਲ ਏਜੰਟ ਮਾਂ–ਪੁੱਤਰ ਨੇ ਸਕੂਲ ਜਾ ਕੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤੇ ਬੱਚਿਆਂ ਤੇ ਅਧਿਆਪਕਾਂ ਨੂੰ ਨਾਸਾ ਭੇਜਣ ਦਾ ਲਾਰਾ ਲਾਇਆ। ਉਨ੍ਹਾਂ ਸਭਨਾਂ ਨੇ ਪੈਸੇ ਜਮ੍ਹਾ ਕਰਵਾ ਦਿੱਤੇ। ਪਰ ਉਨ੍ਹਾਂ ਨੂੰ ਕਿਤੇ ਨਹੀਂ ਭੇਜਿਆ ਗਿਆ। ਪਰਿਵਾਰਕ ਮੈਂਬਰਾਂ ਨੇ ਤਦ ਦੋਸ਼ ਲਾਇਆ ਸੀ ਕਿ ਸਕੂਲ ਪ੍ਰਬੰਧਕਾਂ ਦੇ ਕਹਿਣ ’ਤੇ ਉਨ੍ਹਾਂ 2।89 ਰੁਪਏ ਦਿੱਤੇ ਹਨ ਤੇ ਹੁਣ ਨਾ ਤਾਂ ਉਨ੍ਹਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ ਤੇ ਨਾ ਹੀ ਵਿਦੇਸ਼ ਭੇਜਿਆ ਗਿਆ ਹੈ। ਮਈ 2019 ਦੌਰਾਨ ਦੋਵੇਂ ਟ੍ਰੈਵਲ ਏਜੰਟਾਂ ਵਿਰੁੱਧ ਸ਼ਿਕਾਇਤ ਕੀਤੀ ਗਈ ਸੀ।
ਬਰਨਾਲਾ ’ਚ ਵੀ ਰਾਏਕੋਟ ਰੋਡ ’ਤੇ ਸਥਿਤ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ 7ਵੀਂ ਤੋਂ 12ਵੀਂ ਜਮਾਤ ਤੱਕ ਦੇ 67 ਵਿਦਿਆਰਥੀਆਂ ਤੋਂ ਦਿੱਲੀ ਦੇ ਇਮੀਗ੍ਰੇਸ਼ਨ ਏਜੰਟ ਨੂੰ ਸਕੂਲ ਪ੍ਰਿੰਸੀਪਲ ਨੇ ਸੱਦ ਕੇ ਅਮਰੀਕਾ ’ਚ ਨਾਸਾ ਦਾ ਟੂਰ ਲਾਉਣ ਦੇ ਨਾਂਆ ਹੇਠ 67 ਵਿਦਿਆਰਥੀਆਂ ਤੋਂ ਲਗਭਗ ਸਵਾ ਕਰੋੜ ਰੁਪਏ ਠੱਗ ਲਏ । ਰੋਹ ’ਚ ਆਏ ਮਾਪਿਆਂ ਨੇ ਮਾਮਲਾ ਦਰਜ ਕਰਨ ਲਈ ਵੀਰਵਾਰ ਨੂੰ ਐੱਸਐੱਸਪੀ ਹਰਜੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ।

Real Estate