ਸੋਸ਼ਲ ਮੀਡੀਆ ਤੇ ਲੜ ਰਹੇ ਕੈਪਟਨ ਤੇ ਹਰਸਿਮਰਤ

1064

ਹਰਸਿਮਰਤ ਨੂੰ ਕੈਪਟਨ ਨੇ ਕਿਹਾ “ਮੂਰਖ”

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚ ਚੱਲ਼ ਰਹੀ ਟਵੀਟਰ ਵਾਰ ਅੱਜ ਉਸ ਸਮੇਂ ਸਿਖਰਾਂ ਉਤੇ ਪੁੱਜ ਗਈ ਜਦੋਂ ਕੈਪਟਨ ਨੇ ਹਰਸਿਮਰਤ ਬਾਦਲ ਖਿਲਾਫ ਬੜੀ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ। ਸ਼੍ਰੋਮਣੀ ਕਮੇਟੀ ਨੂੰ ਜੀਐਸਟੀ ਰੀਫੰਡ ਕਰਨ ਦੇ ਮੁੱਦੇ ਉਤੇ ਬੀਬੀ ਬਾਦਲ ਵੱਲੋਂ ਲਾਏ ਦੋਸ਼ਾਂ ਦਾ ਕੈਪਟਨ ਨੇ ਟਵੀਟ ਕਰਕੇ ਇੰਜ ਜਵਾਬ ਦਿੱਤਾ।”ਹਰਸਿਮਰਤ ਕੌਰ ਮੈਂ ਤੁਹਾਨੂੰ ਜਿੰਨਾ ਮੂਰਖ ਸਮਝਦਾ ਸੀ, ਤੁਸੀਂ ਉਸ ਤੋਂ ਕਿਤੇ ਵੱਧ ਹੋ। ਮੈਂ ਸਾਫ਼ ਸਾਫ਼ ਕਿਹਾ ਹੈ ਕਿ ਦਾਅਵਾ ਕੀਤੀ ਗਈ ਰਕਮ ਉਹ ਸੀ ਜੋ ਅਸੀਂ ਜਾਰੀ ਕੀਤੀ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਸਾਰਿਆਂ ਨੇ ਕਿਸ ਤਰ੍ਹਾਂ ਸਰਕਾਰ ਚਲਾਈ? ਜਿਸ ਵਿੱਚ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਦਾਅਵਾ ਕੀਤੇ ਜਾਣ ‘ਤੇ ਹੀ ਪੈਸਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਇੱਕ ਨਿਰਧਾਰਤ ਸਮਾਂ ਲੱਗਦਾ ਹੈ।

Real Estate