ਸਿੱਧੂ ਮੂਸੇਵਾਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਚਿੱਠੀ ਭੇਜ ਮੰਗੀ ਮੁਆਫੀ , ਸੋਸਲ ਮੀਡੀਆ ‘ਤੇ ਉਸੇ ਤਰ੍ਹਾਂ ਹੀ ਚੱਲ ਰਿਹਾ ਗੀਤ

1306

ਗਾਇਕ ਸਿੱਧੂ ਮੂਸੇ ਵਾਲੇ ਨੇ ਆਪਣਾ ਮੁਆਫੀਨਾਮਾ ਅਕਾਲ ਤਖਤ ਸਾਹਿਬ ਨੂੰ ਭੇਜਿਆ ਹੈ ਜਿਸ ‘ਚ ਉਸ ਨੇ ਆਪਣੀ ਭੁੱਖ ਬਖਸ਼ਾਈ ਹੈ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਹੋਣ ਬਾਰੇ ਲਿਖਿਆ ਹੈ ਹਾਲਾਂਕਿ ਜਥੇਦਾਰ ਅਕਾਲ ਤਖ਼ਤ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਇਹ ਚਿੱਟੀ ਉਨ੍ਹਾਂ ਨੂੰ ਮਿਲੀ ਹੈ ਜਾਂ ਨਹੀਂ। ਮੂਸੇ ਵਾਲੇ ਦਾ ਗੀਤ ‘ਜੱਟੀ ਜਿਊਣੇ ਮੌੜ’ ਵਰਗੀ ਕਾਫੀ ਵਿਵਾਦਾਂ ‘ਚ ਘਿਰਿਆ ਹੋਇਆ ਸੀ ਕਿਉਂਕਿ ਸਿੱਧੂ ਮੂਸੇਵਾਲੇ ਵੱਲੋਂ ਆਪਣੇ ਗੀਤ ‘ਚ ਮਾਤਾ ਭਾਗੋ ਦੀ ਬਾਰੇ ਗਾਏ ਬੋਲ ‘ਤੇ ਸਿੱਖ ਸੰਗਤ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਸੀ। ਹਲਾਂਕਿ ਗੀਤ ਆਉਣ ਤੋਂ ਬਾਅਦ ਮੂਸੇਵਾਲੇ ਵੱਲੋਂ ਸੋਸ਼ਲ ਮੀਡੀਆ ‘ਤੇ ਮੁਆਫੀ ਵੀ ਮੰਗ ਲਈ ਗਈ ਸੀ ਪਰ ਫਿਰ ਵੀ ਉਸਦਾ ਲਗਾਤਾਰ ਵਿਰੋਧ ਹੋ ਰਿਹਾ ਸੀ। ਜਿਸ ਤੋਂ ਬਾਅਦ ਹਾਲ ‘ਚ ਹੀ ਉਸ ਨੇ ਆਪਣਾ ਮੁਆਫੀਨਾਮਾ ਅਕਾਲ ਤਖਤ ਸਾਹਿਬ ਨੂੰ ਭੇਜਿਆ ਹੈ ਜਿਸ ‘ਚ ਉਸ ਨੇ ਆਪਣੀ ਭੁੱਖ ਬਖਸ਼ਾਈ ਹੈ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਹੋਣ ਬਾਰੇ ਲਿਖਿਆ ਹੈ, ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲੇ ਦਾ ਮੁਆਫੀਨਾਮਾ ਅਕਾਲ ਤਖਤ ਨੂੰ ਮਿਲਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਚਿੱਠੀ ਵਿੱਚ ਸਿੱਧੂ ਮੂਸੇ ਵਾਲੇ ਨੇ ਲਿਖਿਆ ਹੈ ਕਿ “ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਜ਼ਿਕਰ ਨਾਲ ਸਾਡੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਮੈਂ ਗੁਰੂ ਦਾ ਨਿਮਾਣਾ ਸੇਵਕ ਹਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ‘ਚ ਅਥਾਂਹ ਵਿਸ਼ਵਾਸ ਰੱਖਦਾ ਹਾਂ। ਮੇਰੇ ਵਲੋਂ ਅਣਜਾਣੇ ‘ਚ ਹੋਈ ਇਸ ਭੁੱਲ ਲਈ ਮੈਂ ਸਿਰ ਝੁਕਾ ਕੇ ਮੁਆਫੀ ਮੰਗਦਾ ਹਾਂ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਮੈਨੂੰ ਤੁਸੀਂ ਜਦੋਂ ਵੀ ਹੁਕਮ ਕਰੋਗੇ ਮੈਂ ਆਪ ਜੀ ਸਨਮੁੱਖ ਹਾਜ਼ਰ ਹੋ ਜਾਵਾਂਗਾ। ਇਸ ਗਲਤੀ ਲਈ ਮੇਰੇ ਲਈ ਜੋ ਵੀ ਸਜ਼ਾ ਸੁਣਾਈ ਜਾਵੇਗੀ, ਮੈਂ ਨਿਮਾਣਾ ਸਿੱਖ ਖਿੜੇ ਮੱਥੇ ਪ੍ਰਵਾਨ ਕਰਾਂਗਾ। ਮੈਂ ਨਵੰਬਰ ਮਹੀਨੇ ਦੇ ਆਖਰੀ ਹਫਤੇ ‘ਚ ਪੰਜਾਬ ਆ ਕੇ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਗਲਤੀ ਲਈ ਮੁਆਫ ਕਰੋਗੇ।’  ਸਿੱਧੂ ਮੂਸੇ ਵਾਲੇ ਨੇ ਅਕਾਲ ਤਖ਼ਤ ਦੇ ਮੁਆਫੀ ਮੰਗਣ ਨੂੰ ਤਿਆਰ ਹੈ ਅਤੇ ਚਿੱਠੀਆਂ ਲਿਖ ਰਿਹਾ ਪਰ ਦੂਜੇ ਗੀਤ ਸੋਸਲ ਮੀਡੀਆ ‘ਤੇ ਉਸੇ ਤਰ੍ਹਾਂ ਹੀ ਚੱਲ ਰਿਹਾ । ਹਾਲਾਂਕਿ ਇਹ ਗੀਤ ਸਿੱਧੂ ਮੂਸੇ ਵਾਲੇ ਨੇ ਆਪਣੇ ਅਧਿਕਾਰਤ ਚੈਨਲ ਤੋਂ ਹਟਾ ਲਿਆ ਸੀ ਪਰ ਕਈ ਥਾਂਈ ਉਸੇ ਤਰ੍ਹਾਂ ਚੱਲ ਰਿਹਾ ਹੈ ।

Real Estate