ਅਯੁੱਧਿਆ ਮਾਮਲੇ ਵਿੱਚ ਜੇ ਚਾਰ ਹਫ਼ਤਿਆਂ ਵਿਚ ਫ਼ੈਸਲਾ ਦੇ ਦਿੱਤਾ ਤਾਂ ਇਹ ਇਕ ਚਮਤਕਾਰ ਵਾਂਗ ਹੋਵੇਗਾ – ਮੁੱਖ ਜੱਜ

1042

ਅਯੁੱਧਿਆ ਮਾਮਲੇ ਵਿਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਰੰਜਨ ਗੋਗੋਈ ਨੇ ਇਕ ਵਾਰ ਫਿਰ ਕਿਹਾ ਕਿ 18 ਅਕਤੂਬਰ ਤੱਕ ਸੁਣਵਾਈ ਖ਼ਤਮ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇ ਚਾਰ ਹਫ਼ਤਿਆਂ ਵਿਚ ਉਨ੍ਹਾਂ ਨੇ ਫ਼ੈਸਲਾ ਦੇ ਦਿੱਤਾ ਤਾਂ ਇਹ ਇਕ ਚਮਤਕਾਰ ਵਾਂਗ ਹੋਵੇਗਾ। ਜੇ ਸੁਣਵਾਈ 18 ਅਕਤੂਬਰ ਤੱਕ ਖ਼ਤਮ ਨਹੀਂ ਹੋ ਪਾਈ ਤਾਂ ਫ਼ੈਸਲਾ ਸੰਭਵ ਨਹੀਂ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਮਾਮਲੇ ਨਾਲ ਜੁੜੀਆਂ ਸਾਰੀਆਂ ਪਾਰਟੀ ਤੋਂ 18 ਅਕਤੂਬਰ ਤੱਕ ਆਪਣੀ ਬਹਿਸ ਪੂਰੀ ਕਰਨ ਨੂੰ ਕਿਹਾ ਸੀ। ਜਿਸ ਦੇ ਬਾਅਦ ਸੁੰਨੀ ਵਕਫ ਬੋਰਡ ਨੇ ਬਹਿਸ ਲਈ ਅਗਲੇ ਹਫਤੇ ਤੱਕ ਦਾ ਸਮਾਂ ਮੰਗਿਆ, ਜਦੋਂ ਕਿ ਨਿਰਮੋਹੀ ਅਖਾੜੇ ਨੂੰ ਆਪਣੀ ਦਲੀਲ ਰੱਖਣ ਲਈ ਕਿੰਨਾ ਸਮਾਂ ਚਾਹੀਦਾ, ਇਸ ਬਾਰੇ ਉਨ੍ਹਾਂ ਅਦਾਲਤ ਨੂੰ ਜਾਣਕਾਰੀ ਨਹੀਂ ਦਿੱਤੀ। ਰਾਮਲੱਲਾ ਪੱਖ ਨੇ ਕਿਹਾ ਕਿ ਉਹ ਇਸ ਬਾਰੇ ਦੋ ਦਿਨ ਵਿਚ ਆਪਣਾ ਜਵਾਬ ਅਦਾਲਤ ਵਿਚ ਦੇਣਗੇ।ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਬਹਿਸ ਨੂੰ ਤੈਅ ਸਮੇਂ ਉਤੇ ਖਤਮ ਕਰਨ ਲਈ ਜੇਕਰ ਜ਼ਰੂਰਤ ਪਈ ਤਾਂ ਸ਼ਨੀਵਾਰ ਨੂੰ ਵੀ ਸੁਣਵਾਈ ਕਰਾਂਗੇ। ਐਨਾ ਹੀ ਨਹੀਂ, ਉਨ੍ਹਾਂ ਹਰ ਰੋਜ ਇਕ ਘੰਟਾ ਜ਼ਿਆਦਾ ਦੇਣ ਦੀ ਗੱਲ ਵੀ ਕਹੀ ਸੀ ।

Real Estate