30 ਨਕਲੀ ਪੁਲਸੀਏੇ ਠੱਗੀਆਂ ਮਾਰਨ ਲਈ ਸਰਗਰਮ

413

ਲੁਧਿਆਣਾ ਪੁਲਿਸ ਨੇ 30 ਨਕਲੀ ਪੁਲਿਸ ਮੁਲਾਜ਼ਮਾਂ ਬਾਰੇ ਖੁਲਾਸਾ ਕੀਤਾ ਹੈ । ਇਹ ਲੋਕਾਂ ਨੂੰ ਲੁੱਟਣ ਵਾਲਾ ਗੈਂਗ ਪੂਰੀ ਤਰ੍ਹਾਂ ਸਰਗਰਮ ਹੈ , ਲੁਧਿਆਣਾ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਪਾਣੀਪਤ, ਪੰਜਾਬ, ਮਦਰਾਸ ਮਹਾਰਾਸ਼ਟਰ ‘ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਲੁਧਿਆਣਾ ਪੁਲਿਸ ਨੇ ਗੈਂਗ ਦੇ ਮੁੱਖ ਸਰਗਨਾ ਲਾਲੂ ਇਰਾਨੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੇ ਗੈਂਗ ਦੀਆਂ ਵਾਰਦਾਤਾਂ ਅਤੇ ਮੰਤਵ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ।
ਪੁਲਿਸ ਅਨੁਸਾਰ ਇਰਾਨੀ ਗੈਂਗ ਦੇ ਮੈਂਬਰ ਤਿਉਹਾਰਾਂ ਦੇ ਸੀਜ਼ਨ ‘ਚ ਸਰਗਰਮ ਹੋ ਜਾਂਦੇ ਹਨ ਅਤੇ ਪੁਲਿਸ ਮੁਲਾਜ਼ਮ ਬਣ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੁਧਿਆਣਾ ਪੁਲਿਸ ਦੇ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਗੈਂਗ 25-30 ਮੈਂਬਰਾਂ ਦਾ ਹੈ ਅਤੇ ਤਿਉਹਾਰਾਂ ਦੇ ਦੌਰਾਨ ਚਾਰ ਚਾਰ ਪੰਜ ਪੰਜ ਗੈਂਗ ਦੇ ਮੈਂਬਰ ਵੱਖ ਵੱਖ ਸ਼ਹਿਰਾਂ ਚ ਜਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਵਾਰਦਾਤਾਂ ਲਈ ਇਹ ਆਪਣੇ ਮੋਟਰਸਾਈਕਲ ਵੀ ਨਾਲ ਲਿਆਉਂਦੇ ਹਨ। ਹਾਲਾਂਕਿ ਵਾਰਦਾਤ ਦੇ ਦੌਰਾਨ ਉਹ ਕਿਸੇ ਵੀ ਹਥਿਆਰ ਦੀ ਵਰਤੋਂ ਨਹੀਂ ਕਰਦੇ ਅਤੇ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨਾਲ ਠੱਗੀ ਠੋਰੀ ਕਰਦੇ ਨੇ ਗੁਰਪ੍ਰੀਤ ਸਿੰਘ ਸਿਕੰਦ ਨੇ ਇਹ ਵੀ ਖੁਲਾਸਾ ਕੀਤਾ ਕਿ ਹੱਥ ਦੀ ਸਫ਼ਾਈ ਦੀ ਸਿਖਲਾਈ ਉਨ੍ਹਾਂ ਨੂੰ ਬਚਪਨ ਤੋਂ ਹੀ ਮਿਲਦੀ ਹੈ। ਜਿਸ ਦੀ ਵਰਤੋਂ ਇਹ ਆਪਣੀ ਠੱਗੀ ‘ਚ ਕਰਦੇ ਨੇ ਉਨ੍ਹਾਂ ਵੀ ਖੁਲਾਸਾ ਕੀਤਾ ਹੈ ਕਿ ਜੋ ਜ਼ਿਆਦਾ ਠੱਗੀਆਂ ਮਾਰਦਾ ਹੈ ਉਸ ਨੂੰ ਉਨੀ ਹੀ ਸੋਹਣੀ ਪਤਨੀ ਮਿਲਦੀ ਹੈ। ਗੁਰਪ੍ਰੀਤ ਸਿੰਘ ਸਿਕੰਦ ਨੇ ਇਹ ਵੀ ਕਿਹਾ ਕਿ ਇਹ ਠੱਗੀ ਮਾਰਨ ਲੱਗੇ ਪੁਲਿਸ ਮੁਲਾਜ਼ਮ ਤਾਂ ਬਣਦੇ ਨੇ ਪਰ ਵਰਦੀ ਦੀ ਵਰਤੋਂ ਨਹੀਂ ਕਰਦੇ ਅਤੇ ਹੁਣ ਇਹ ਪੰਜਾਬੀ ਬੋਲਣਾ ਵੀ ਸਿੱਖ ਚੁੱਕੇ ਨੇ ਜੋ ਕਿ ਇਨ੍ਹਾਂ ਦੇ ਸਰਗਨਾ ਲਾਲੂ ਇਰਾਨੀ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਗੈਂਗ ਕਾਫੀ ਖਤਰਨਾਕ ਹੈ ਅਤੇ ਵੱਡੀ ਤਦਾਦ ‘ਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਇਕੱਲੇ ਲੁਧਿਆਣਾ ‘ਚ ਹੀ ਇਸ ਗੈਂਗ ਵੱਲੋਂ 15 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਲੁਧਿਆਣਾ ਪੁਲਿਸ ਨੇ ਇਸ ਸ਼ਾਤਰ ਗੈਂਗ ਤੇ ਕਾਬੂ ਪਾਉਣ ਲਈ ਸਿਵਲ ਦੇ ਵਿੱਚ ਅਤੇ ਵਿਸ਼ੇਸ਼ ਡਿਊਟੀ ਲਈ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਜੋ ਖਾਸ ਕਰਕੇ ਬਾਜ਼ਾਰਾਂ ਦੇ ਵਿੱਚ ਇਸ ਗੈਂਗ ਦੇ ਮੈਂਬਰਾਂ ਤੇ ਨਿੱਗਾ ਰੱਖਣਗੇ। ਲੁਧਿਆਣਾ ਪੁਲਿਸ ਨੇ ਗੈਂਗ ਦੇ ਚਾਰ ਮੈਂਬਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਜੋ ਲੁਧਿਆਣੇ ‘ਚ ਬੀਤੇ ਕੁਝ ਸਾਲਾਂ ਤੋਂ ਸਰਗਰਮ ਰਹੇ ਹਨ।

Real Estate