ਪਾਕਿਸਤਾਨ ਵਿੱਚ ਭੂਚਾਲ ਕਾਰਨ 20 ਮੌਤਾਂ , 300 ਤੋਂ ਵੱਧ ਜ਼ਖ਼ਮੀ

5461

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਆਏ ਭੂਚਾਲ ਕਾਰਨ ਪੀਓਕੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਜਦਕਿ 300 ਤੋਂ ਵੱਧ ਜ਼ਖ਼ਮੀ ਹੋ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ ਭੂਚਾਲ ਦਾ ਕੇਂਦਰ ਮਕਬੂਜਾ ਕਸ਼ਮੀਰ ਵਿੱਚ ਨਿਊ ਮੀਰਪੁਰ ਨੇੜੇ ਸਥਿਤ ਸੀ। ਭੂਚਾਲ ਨਾਲ ਮਕਬੂਜਾ ਕਸ਼ਮੀਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਮੁਸ਼ਤਾਕ ਮਿਨਹਾਸ ਨੇ ਮੀਡੀਆ ਨੂੰ ਦੱਸਿਆ ਕਿ ਇਸ ਭੂਚਾਲ ਕਾਰਨ ਮੀਰਪੁਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ 20 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜ਼ਖ਼ਮੀ ਹੋਏ ਹਨ।
ਭਾਰਤ ਵਿੱਚ ਭੁਚਾਲ ਦੇ ਝਟਕੇ ਹਰਿਆਣਾ, ਪੰਜਾਬ, ਦਿੱਲੀ, ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਵੀ ਮਹਿਸੂਸ ਕੀਤੇ ਗਏ ਹਨ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਗੁਰਦਾਸਪੁਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਯੂਰਪੀ ਮੈਡੀਟੇਰੀਅਨ ਸਿਸਮੋਲਾਜੀਕਲ ਸੈਂਟਰ (ਈਐਮਐਸਸੀ) ਅਨੁਸਾਰ ਭੂਚਾਲ ਦਾ ਕੇਂਦਰ ਲਾਹੌਰ ਤੋਂ 173 ਕਿਲੋਮੀਟਰ ਦੂਰ ਹੈ। ਖ਼ਬਰਾਂ ਅਨੁਸਾਰ ਇਸਲਾਮਾਬਾਦ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੂਜੇ ਪਾਸੇ, ਜੰਮੂ-ਕਸ਼ਮੀਰ ਦੇ ਉਹ ਹਿੱਸੇ ਜਿੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਉਹ ਰਾਜੌਰੀ ਅਤੇ ਪੂਛ ਦੇ ਖੇਤਰ ਹਨ।

Real Estate