ਪੰਜਾਬ ਐਂਡ ਮਹਾਰਾਸ਼ਟਰ ਕੋ-ਆਪ੍ਰੇਟਿਵ ਬੈਂਕ (ਪੀਐਮਸੀ) ਦੇ ਗਾਹਕ ਅਗਲੇ 6 ਮਹੀਨੇ ਤੱਕ ਪ੍ਰੇਸ਼ਾਨੀ ਝੱਲਣਗੇ। ਰਿਜ਼ਵਰ ਬੈਕ ਆਫ਼ ਇੰਡੀਆ (RBI) ਨੇ PMC ਬੈਂਕ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਆਰ ਬੀ ਆਈ ਨੇ ਇਹ ਕਾਰਵਾਈ ਬੈਂਕਿੰਗ ਰੈਗੁਲੇਸ਼ਨ ਐਕਟ 1949 ਦੀ ਧਾਰਾ 35ਏ ਤਹਿਤ ਕੀਤੀ ਹੈ।
ਆਰ ਬੀ ਆਈ ਦੇ ਇਸ ਫ਼ੈਸਲੇ ਤੋਂ ਬਾਅਦ ਪੀਐਮਸੀ ਦੇ ਗਾਹਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਹੁਣ ਬੈਂਕ ‘ਚ ਕੋਈ ਨਵਾਂ ਫਿਕਸਡ ਡਿਪਾਜ਼ਿਟ ਅਕਾਊਂਟ ਨਹੀਂ ਖੁੱਲ੍ਹ ਸਕੇਗਾ। ਇਸ ਤੋਂ ਇਲਾਵਾ ਬੈਂਕ ਦੇ ਨਵੇਂ ਲੋਨ ਜਾਰੀ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹੀ ਨਹੀਂ, ਬੈਂਕ ਦੇ ਗਾਹਕ ਅਗਲੇ 6 ਮਹੀਨੇ ਤਕ 1000 ਰੁਪਏ ਤੋਂ ਵੱਧ ਪੈਸਾ ਨਹੀਂ ਕੱਢਵਾ ਸਕਣਗੇ। ਫਿਲਹਾਲ ਆਰਬੀਆਈ ਦੇ ਨਿਰਦੇਸ਼ ਤੋਂ ਬਾਅਦ ਵੱਖ-ਵੱਖ ਬਰਾਂਚਾਂ ਤੋਂ ਗਾਹਕਾਂ ਦੇ ਹੰਗਾਮੇ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
ਆਰਬੀਆਈ ਦੇ ਇਸ ਕਠੋਰ ਫ਼ੈਸਲੇ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪੀਐਮਸੀ ਦਾ ਲਾਈਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਆਰਬੀਆਈ ਵੱਲੋਂ ਇਸ ਸਬੰਧ ‘ਚ ਸਥਿਤੀ ਸਪਸ਼ਟ ਕੀਤੀ ਹੈ। ਆਰਬੀਆਈ ਵੱਲੋਂ ਬਿਆਨ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਪਾਬੰਦੀਆਂ ਤੋਂ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਆਰਬੀਆਈ ਨੇ ਪੀਐਮਸੀ ਦਾ ਬੈਂਕਿੰਗ ਲਾਈਸੈਂਸ ਰੱਦ ਕਰ ਦਿੱਤਾ ਹੈ। ਆਰਬੀਆਈ ਨੇ ਕਿਹਾ ਕਿ ਬੈਂਕ ਅਗਲੇ ਨੋਟਿਸ ਜਾਂ ਦਿਸ਼ਾ-ਨਿਰਦੇਸ਼ਾਂ ਤਕ ਪਾਬੰਦੀਆਂ ਨਾਲ ਕਾਰੋਬਾਰ ਕਰ ਸਕਦਾ ਹੈ। ਪੀਐਮਸੀ ਦੇ ਐਮ ਡੀ ਜੋਏ ਥਾਮਸ ਨੇ ਕਿਹਾ, “ਸਾਨੂੰ ਆਰ ਬੀ ਆਈ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਦੁਖ ਹੈ। ਇਸ ਕਾਰਨ 6 ਮਹੀਨੇ ਤਕ ਸਾਡੇ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਬਤੌਰ ਐਮ।ਡੀ। ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ। ਇਸ ਦੇ ਨਾਲ ਹੀ ਗਾਹਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ 6 ਮਹੀਨੇ ਤੋਂ ਪਹਿਲਾਂ ਅਸੀ ਆਪਣੀਆਂ ਕਮੀਆਂ ਨੂੰ ਸੁਧਾਰ ਲਵਾਂਗੇ।”
ਇਸ ਬੈਂਕ ਦੇ ਗਾਹਕ 1000 ਰੁਪਏ ਤੋਂ ਵੱਧ ਨਹੀਂ ਕਢਵਾ ਸਕਣਗੇ ,RBI ਨੇ ਲਗਾਈਆਂ ਪਾਬੰਦੀਆਂ
Real Estate