ਅਮ੍ਰਿੰਤਸਰ ਹਵਾਈ ਅੱਡੇ ਤੇ ਉੱਤਰਦਿਆਂ ਗੁਰਦਾਸ ਮਾਨ ਨੇ ਕਿਹਾ “ਵਿਰੋਧ ਹੁੰਦਾ ਹੋਈ ਜਾਵੇ”

1685

ਪੰਜਾਬੀ ਭਾਸ਼ਾ ਬਾਰੇ ਬਿਆਨ ਦੇ ਕੇ ਕੈਨੇਡਾ ਵਿਚ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਗਾਇਕ ਗੁਰਦਾਸ ਮਾਨ ਅੱਜ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੇ। ਪੰਜਾਬ ਵਿਚ ਮਾਨ ਦੇ ਵਿਰੋਧ ਨੂੰ ਵੇਖਦੇ ਹੋਏ ਹਵਾਈ ਅੱਡੇ ਉੱਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਗੁਰਦਾਸ ਮਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜਿਹੜਾ ਵਿਰੋਧ ਹੋ ਰਿਹਾ ਹੋਈ ਜਾਵੇ, ਐਡੀ ਵੀ ਕੋਈ ਗੱਲ ਨਹੀਂ ਹੋ ਗਈ, ਜਿਹੜੇ ਮੈਂ ਦੋ ਸ਼ਬਦ ਕਹਾਂ। ਗੁਰਦਾਸ ਮਾਨ ਨੂੰ ਸਵਾਲ ਕੀਤਾ ਗਿਆ ਕਿ ਬੱਤੀ ਵਾਲੀ ਗੱਲ ਦਾ ਕੀ ਮਤਲਬ ਹੈ ਤਾਂ ਉਨ੍ਹਾਂ ਕਿਹਾ ਕਿ ਬੱਤੀ ਤਾਂ ਗੱਡੀ ਉੱਤੇ ਵੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕਿਹਾ ਜਿਸ ਦਾ ਵਿਰੋਧ ਹੋਏ। ਜਿਹੜੇ ਕਰ ਰਹੇ ਹਨ, ਉਨ੍ਹਾਂ ਨੂੰ ਕਰੀ ਜਾਣ ਦਿਓ।

Real Estate