ਸੋਸ਼ਲ ਮੀਡੀਆ ਦੀ ਦੁਰਵਰਤੋਂ ਕਿਵੇਂ ਰੁਕੇ – ਸੁਪਰੀਮ ਕੋਰਟ

869

ਸੁਪਰੀਮ ਕੋਰਟ ਨੇ ਅੱਜ ਟਿੱਪਣੀ ਕੀਤੀ ਹੈ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਉੱਤੇ ਰੋਕ ਲਾਉਣ ਲਈ ਨਿਸ਼ਚਤ ਸਮਾਂ–ਸੀਮਾ ਦੇ ਅੰਦਰ ਦਿਸ਼ਾ–ਨਿਰਦੇਸ਼ ਬਣਾਉਣ ਦੀ ਜ਼ਰੂਰਤ ਹੈ।ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਉਹ ਤਿੰਨ ਹਫ਼ਤਿਆਂ ਅੰਦਰ ਇਹ ਦੱਸੇ ਕਿ ਇਸ ਲਈ ਦਿਸ਼ਾ–ਨਿਰਦੇਸ਼ ਤਿਆਰ ਕਰਨ ਲਈ ਕਿੰਨਾ ਸਮਾਂ ਚਾਹੀਦਾ ਹੈ।ਜਸਟਿਸ ਦੀਪਕ ਗੁਪਤਾ ਤੇ ਜਸਟਿਸ ਅਨਿਰੁਧ ਬੋਸ ਦੇ ਬੈਂਚ ਨੇ ਕਿਸੇ ਸੰਦੇਸ਼ ਜਾਂ ਆਨਲਾਈਨ ਸ਼ੇਅਰ ਕਰਨ ਦੀ ਪਹਿਲਕਦਮੀ ਕਰਨ ਵਾਲੇ ਪਤਾ ਲਾਉਣ ਵਿੱਚ ਕੁਝ ਸੋਸ਼ਲ ਮੀਡੀਆ ਮੰਚਾਂ ਦੀ ਅਸਮਰੱਥਾ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਹੁਣ ਇਸ ਵਿੱਚ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਹੈ।ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਇਸ ਵਿਗਿਆਨਕ ਮੁੱਦੇ ਉੱਤੇ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹਨ ਤੇ ਇਨ੍ਹਾਂ ਮੁੱਦਿਆਂ ਨਾਲ ਨਿਪਟਣ ਲਈ ਸਰਕਾਰ ਨੂੰ ਹੀ ਉਚਿਤ ਦਿਸ਼ਾ–ਨਿਰਦੇਸ਼ ਬਣਾਉਣੇ ਹੋਣਗੇ।

Real Estate