1984 ਸਿੱਖ ਕਤਲੇਆਮ ਦੇ ਕੇਸ ਦਾ ਗਵਾਹ ਮੁਖਤਿਆਰ ਸਿੰਘ ਸੋਮਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸਾਹਮਣੇ ਆਪਣਾ ਬਿਆਨ ਦਰਜ ਕਰਾਉਣ ਲਈ ਪੇਸ਼ ਹੋਇਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀਆਂ ਮੁਸ਼ਕਲਾਂ ਨੂੰ ਵਧਾ ਸਕਦਾ ਹੈ । ਮੁਖਤਿਆਰ ਸਿੰਘ ਦੱਖਣੀ ਦਿੱਲੀ ਦੇ ਖ਼ਾਨ ਮਾਰਕੀਟ ਵਿਖੇ ਐਸਆਈਟੀ ਦਫ਼ਤਰ ਪਹੁੰਚੇ ਅਤੇ ਦੰਗਿਆਂ ਨਾਲ ਜੁੜੀਆਂ ਘਟਨਾਵਾਂ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ। ਇਹ ਪਹਿਲਾ ਮੌਕਾ ਸੀ ਜਦੋਂ ਸਿੰਘ ਆਪਣੇ ਬਿਆਨ ਦਰਜ ਕਰਨ ਲਈ ਤਿੰਨ ਮੈਂਬਰੀ ਐਸਆਈਟੀ ਟੀਮ ਸਾਹਮਣੇ ਪੇਸ਼ ਹੋਏ। ਦਫਤਰ ਤੋਂ ਬਾਹਰ ਆਉਣ ਤੋਂ ਬਾਅਦ, ਸਿੰਘ ਨੇ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਉਸ ਨੇ ਐਸਆਈਟੀ ਨੂੰ ਕੀ ਕਿਹਾ ਸੀ, ਕਿਉਂਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਖ਼ਬਰਾਂ ਅਨੁਸਾਰ ਮੁਖਤਿਆਰ ਸਿੰਘ ਨੇ ਆਪਣਾ ਬਿਆਨ ਐਸਆਈਟੀ ਮੈਂਬਰਾਂ ਸਾਹਮਣੇ ਦਿੱਤਾ ਹੈ। ਐਸਆਈਟੀ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ, ਇੱਕ ਡਿਪਟੀ ਕਮਿਸ਼ਨਰ ਪੁਲਿਸ ਅਤੇ ਇੱਕ ਰਿਟਾਇਰਡ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਾਮਲ ਹੁੰਦੇ ਹਨ। ਇਹ ਕੇਸ 1 ਨਵੰਬਰ, 1984 ਨੂੰ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਭੀੜ ਵੱਲੋਂ ਸਿੱਖਾਂ ਦੀ ਹੱਤਿਆ ਨਾਲ ਸਬੰਧਤ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ 9 ਸਤੰਬਰ ਨੂੰ ਕੇਸ ਦੁਬਾਰਾ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਕਮਲ ਨਾਥ ਸ਼ੁਰੂਆਤ ਤੋਂ ਹੀ ਇਸ ਕੇਸ ਵਿੱਚ ਆਰੋਪੀ ਸੀ, ਪਰ ਅਦਾਲਤ ਨੂੰ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।
ਸਿੱਖ ਕਤਲੇਆਮ ਦੇ ਗਵਾਹ ਨੇ ਦਰਜ ਕਰਵਾਏ ਬਿਆਨ , ਕਾਂਗਰਸੀ ਕਮਲਨਾਥ ਆਵੇਗਾ ਕੜਿੱਕੀ ‘ਚ ?
Real Estate