ਪਹਿਲਾ ਗੌਰੀ ਲੰਕੇਸ਼ ਸਨਮਾਨ ਰਵੀਸ਼ ਕੁਮਾਰ ਨੂੰ

ਗੌਰੀ ਲੰਕੇਸ਼ ਟਰੱਸਟ ਨੇ ਪੱਤਰਕਾਰ ਤੇ ਸਮਾਜਿਕ ਕਾਰਕੁਨ ਗੌਰੀ ਲੰਕੇਸ਼ ਦੀ 5 ਸਤੰਬਰ ਨੂੰ ਦੂਜੀ ਬਰਸੀ ਮੌਕੇ ਐੱਨਡੀਟੀਵੀ ਦੇ ਪ੍ਰਬੰਧਕੀ ਸੰਪਾਦਕ ਰਵੀਸ਼ ਕੁਮਾਰ ਨੂੰ ਪਲੇਠੇ ਗੌਰੀ ਲੰਕੇਸ਼ ਐਵਾਰਡ ਨਾਲ ਸਨਮਾਨਿਆ ਗਿਆ ਹੈ। ਗੌਰੀ ਲੰਕੇਸ਼ ਦੀ 5 ਸਤੰਬਰ ਨੂੰ ਦੂਜੀ ਬਰਸੀ ਮੌਕੇ ਕੁਮਾਰ ਨੂੰ ਇਹ ਐਵਾਰਡ ਦੇਣ ਦਾ ਐਲਾਨ ਕੀਤਾ ਸੀ। ਲੰਕੇਸ਼ ਦੀ ਦੋ ਸਾਲ ਪਹਿਲਾਂ ਬੰਗਲੂਰੂ ਸਥਿਤ ਉਹਦੀ ਰਿਹਾਇਸ਼ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੰਗਲੂਰੂ ਵਿੱਚ ਐਵਾਰਡ ਹਾਸਲ ਕਰਨ ਮਗਰੋਂ ਰਵੀਸ਼ ਨੇ ਕਿਹਾ ਕਿ ਭਾਰਤੀ ਮੀਡੀਆ ਮੁਲਕ ਵਿੱਚ ਜਮਹੂਰੀਅਤ ਦਾ ਕਤਲ ਕਰ ਰਿਹਾ ਹੈ।

Real Estate