7 ਦਿਨ ਤੋਂ ਲਗਾਤਾਰ ਵਧ ਰਹੇ ਤੇਲ ਦੇ ਭਾਅ

901

ਪੈਟਰੋਲ ਦੀਆ ਕੀਮਤਾਂ ਲਗਾਤਾਰ 7ਵੇਂ ਦਿਨ ਅੱਜ ਫਿਰ ਵਧੀਆਂ । ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ 0.29 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਕੇ 73.92 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਤੇ ਡੀਜ਼ਲ ਦੀ ਕੀਮਤ 66.74 ਰੁਪਏ ਤੋਂ ਵਧ ਕੇ 66.93 ਰੁਪਏ ਹੋ ਗਈ ਹੈ। । ਤੇਲ ਕੀਮਤਾਂ ’ਚ ਲਗਾਤਾਰ ਵਾਧੇ ਕਾਰਨ ਆਮ ਲੋਕਾਂ ਉੱਤੇ ਹੀ ਨਹੀਂ, ਦੇਸ਼ ਦੀ ਅਰਥ–ਵਿਵਸਥਾ ਉੱਤੇ ਵੀ ਬੋਝ ਵਧਦਾ ਹੀ ਜਾ ਰਿਹਾ ਹੈ। ਪੈਟਰੋਲ ਤੇ ਡੀਜ਼ਲ ਪਿਛਲੇ ਸੱਤ ਦਿਨਾਂ ਤੋਂ ਲਗਾਤਾਰ ਹੋਰ ਵੀ ਮਹਿੰਗੇ ਹੁੰਦੇ ਜਾ ਰਹੇ ਹਨ। ਕੱਲ੍ਹ ਐਤਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 27 ਪੈਸੇ ਦਾ ਵਾਧਾ ਹੋਇਆ ਸੀ, ਜਿਸ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਧ ਕੇ 73.62 ਰੁਪਏ ਪ੍ਰਤੀ ਲਿਟਰ ਹੋ ਗਈ ਸੀ। ਡੀਜ਼ਲ ਦੀ ਕੀਮਤ 18 ਪੈਸੇ ਵਧ ਗਈ ਸੀ ਤੇ ਇਹ ਵਧ ਕੇ 66.74 ਰੁਪਏ ਪ੍ਰਤੀ ਲਿਟਰ ਹੋ ਗਈ ਸੀ।

Real Estate