29 ਸਤੰਬਰ ਨੂੰ ਤੜਕੇ ਦੋ ਵਜੇ ਨਿਊਜ਼ੀਲੈਂਡ ਦਾ ਸਟੈਂਡਰਡ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ

4245

ਆਕਲੈਂਡ 23 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਡੇਅਲਾਈਟ ਸੇਵਿੰਗ ਦੀ ਸ਼ੁਰੂਆਤ ਤਹਿਤ 29 ਸਤੰਬਰ ਐਤਵਾਰ  ਨੂੰ ਸਵੇਰੇ 2 ਵਜੇ ਘੜੀਆਂ ਦਾ ਸਮਾਂ ਇਕ ਘੰਟੇ ਅੱਗੇ ਹੋ ਜਾਵੇਗਾ। ਇਹ ਸਮਾਂ ਇਸੀ ਤਰ੍ਹਾਂ 5 ਅਪ੍ਰੈਲ 2020 ਤੱਕ ਜਾਰੀ ਰਹੇਗਾ। ਸੋ 28 ਦੀ  ਰਾਤ ਸੌਣ ਲੱਗੇ ਆਪਣੀਆਂ ਘੜੀਆਂ ਦਾ ਸਮਾਂ ਅੱਗੇ ਕਰ ਲਿਆ ਜਾਵੇ ਤਾਂ ਕਿ 29 ਦੀ ਸਵੇਰ ਸਹੀ ਸਮਾਂ ਮਿਲ ਸਕੇ।  ਸਮਾਟ ਫੋਨਾਂ ਅਤੇ ਸਮਾਟ ਘੜੀਆਂ ਉਤੇ ਇਹ ਸਮਾਂ ਆਪਣੇ ਆਪ ਬਦਲ ਜਾਵੇਗਾ ਤੇ ਸੂਈਆਂ ਆਪੇ ਘੁੰਮ ਜਾਣਗੀਆਂ। ਚਾਬੀ ਵਾਲੀਆਂ ਘੜੀਆਂ, ਟਾਈਮ ਕਲਾਕ (ਟਾਈਮ ਪੀਸ) ਜਾਂ ਗੁੱਟ ਉਤੇ ਬੰਨ੍ਹੀਆਂ ਘੜੀਆਂ ਦੀ ਸੂਈ ਜਰੂਰ ਅੱਗੇ ਕਰਨੀ ਪਏਗੀ। 30 ਸਤੰਬਰ ਨੂੰ ਸੂਰਜ ਇਕ ਘੰਟਾ ਲੇਟ ਚੜ੍ਹੇਗਾ ਅਤੇ ਇਕ ਘੰਟਾ ਅਸਤ ਹੋਵੇਗਾ।
ਬਸੰਤ ਦਾ ਮੌਸਮ
ਅੱਜ ਤੋਂ ਸਦਰਨ ਹੇਮਿਸਫੀਰ (ਦੱਖਣੀ ਅਰਧ ਗੋਲਾ) ਦੇ ਵਿਚ ਸਪਰਿੰਗ ਬਸੰਦ ਦਾ ਮੌਸਮ ਵੀ ਸ਼ੁਰੂ ਹੋ ਰਿਹਾ ਹੈ। ਨਿਊਜ਼ੀਲੈਂਡ ਦੇ ਵਿਚ ਸਤੰਬਰ-ਅਕਤੂਬਰ-ਨਵੰਬਰ ਮਹੀਨੇ ਨੂੰ ਬਸੰਤ ਦੇ ਮਹੀਨੇ ਕਿਹਾ ਜਾਂਦਾ ਹੈ। ਦੱਖਣੀ ਅਰਧ ਗੋਲੇ ਦੇ ਵਿਚ ਇਹ ਅੱਜ ਤੋਂ ਸ਼ੁਰੂ ਹੋ ਕੇ 22 ਦਸੰਬਰ ਤੱਕ ਜਾਰੀ ਰਹੇਗਾ। ਇਹ ਉਹ ਸਮਾਂ ਹੁੰਦਾ ਹੈ ਜੋ ਸਰਦੀਆਂ ਤੋਂ ਬਾਅਦ ਅਤੇ ਗਰਮੀਆਂ ਤੋਂ ਪਹਿਲਾਂ ਦਰਮਿਆਨ ਆਉਂਦਾ ਹੈ। ਇਸ ਦੌਰਾਨ ਬਨਸਪਤੀ ਆਪਣੇ ਨਿਖਰਵੇਂ ਰੂਪ ਵਿਚ ਹੁੰਦੀ ਹੈ, ਫੁੱਲ ਖਿੜਦੇ ਹਨ ਅਤੇ ਧਰਤੀ ਉਤੇ ਹਰਿਆਲੀ ਛਾਅ ਜਾਂਦੀ ਹੈ।

Real Estate