23 ਸਾਲਾਂ ਤੋਂ ਧਰਨੇ ਤੇ ਬੈਠੇ ਅਧਿਆਪਕ ਤੇ ਸਰਕਾਰੀ ਦਫਤਰ ਦੇ ਬਾਹਰ ਨਿੱਕਰਾਂ ਸੁਕਾਉਣ ਤੇ ਕੇਸ ਦਰਜ

970

ਪਿਛਲੇ 23 ਸਾਲਾਂ ਤੋਂ ਭ੍ਰਿਸ਼ਟਾਚਾਰ ਖ਼ਿਲਾਫ਼ ਧਰਨੇ ਉੱਤੇ ਬੈਠੇ ਅਧਿਆਪਕ ਉਤੇ ਮੁਜ਼ੱਫ਼ਰਨਗਰ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਅਧਿਆਪਕ ਉਤੇ ਦੋਸ਼ ਹੈ ਕਿ ਉਸ ਨੇ ਸਰਕਾਰੀ ਦਫਤਰ ਦੇ ਬਾਹਰ ਖੁੱਲ੍ਹੇ ਵਿਚ ਆਪਣੀਆਂ ਨਿੱਕਰਾਂ ਨੂੰ ਸੁਕਾਇਆ ਹੈ। ਪੁਲਿਸ ਨੇ ਅਧਿਆਪਕ ਖ਼ਿਲਾਫ਼ ਧਾਰ 509 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਅਧਿਆਪਕ ਪਿਛਲੇ 23 ਸਾਲਾਂ ਤੋਂ ਇਕ ਸਾਬਕਾ ਵਿਧਾਇਕ ਵੱਲੋਂ ਜ਼ਮੀਨ ਹੜੱਪਣ ਦੇ ਵਿਰੋਧ ਵਿਚ ਧਰਨੇ ਉੱਤੇ ਬੈਠਾ ਹੈ। ਐਸਐਚਓ ਸਮੀਪਾਲ ਅੱਤਰੀ ਨੇ ਦੱਸਿਆ ਕਿ ਅਧਿਆਪਕ ਵਿਜੈ ਸਿੰਘ ਖ਼ਿਲਾਫ਼ ਸੰਜੈ ਕੁਮਾਰ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੇ ਧਰਨਾ ਦੇਣ ਵਾਲੀ ਜਗ੍ਹਾ ਉੱਤੇ ਅੰਡਰ ਵੇਅਰ ਸੁਕਾਉਂਦਾ ਹੈ। ਇਸ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਅਧਿਆਪਕ ਦਾ ਸਾਰਾ ਸਾਮਾਨ ਕਲੈਕਟ੍ਰੇਟ ਕੰਪਲੈਕਸ ਤੋਂ ਬਾਹਰ ਸੁਟਵਾ ਦਿੱਤਾ ਹੈ।

Real Estate