ਜਿਮਨੀ ਚੋਣਾਂ ਦੇ ਐਲਾਨ ਹੁੰਦਿਆਂ ਜਿੱਤ ਦੇ ਦਾਅਵੇ ਸ਼ੁਰੂ

1049

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਆਉਂਦੀ 21 ਅਕਤੂਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਆਸਾਨੀ ਨਾਲ ਜਿੱਤ ਲਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜਿਵੇਂ ਪੰਜਾਬ ਦੀ ਜਨਤਾ ਨੇ ਵਿਰੋਧੀ ਪਾਰਟੀਆਂ ਨੂੰ ਰੱਦ ਕੀਤਾ ਸੀ। ਉਸੇ ਤਰ੍ਹਾਂ ਹੀ ਇਨ੍ਹਾਂ ਜ਼ਿਮਨੀ ਚੋਣਾਂ ’ਚ ਵੀ ਕਾਂਗਰਸ ਪਾਰਟੀ ਨੂੰ ਹੀ ਜਿੱਤ ਹਾਸਲ ਹੋਵੇਗੀ।
ਸਾਲ 2017 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਬਹੁਤ ਭਾਰੀ ਬਹੁਮੱਤ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਪਾਰਟੀ ਨੂੰ ਪੂਰੇ 10 ਸਾਲਾਂ ਪਿੱਛੋਂ ਇਹ ਮੌਕਾ ਮਿਲਿਆ ਸੀ। ਉਹ 117 ਮੈਂਬਰੀ ਵਿਧਾਨ ਸਭਾ ’ਚ ਦੋ–ਤਿਹਾਈ ਬਹੁਮੱਤ ਤੋਂ ਸਿਰਫ਼ ਇੱਕ ਸੀਟ ਪਿੱਛੇ ਸੀ ਪਰ ਪਿਛਲੇ ਸਾਲ ਸ਼ਾਹਕੋਟ ਜ਼ਿਮਨੀ ਚੋਣ ਜਿੱਤ ਕੇ ਉਸ ਨੇ ਉਹ ਬਹੁਮੱਤ ਵੀ ਹਾਸਲ ਕਰ ਲਿਆ ਸੀ। ਹੁਣ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਗਵਾੜਾ, ਜਲਾਲਾਬਾਦ, ਦਾਖਾ ਤੇ ਮੁਕੇਰੀਆ ’ਚ ਜ਼ਿਮਨੀ ਚੋਣਾਂ ਹੋਣੀਆਂ ਹਨ। ਇਸ ਲਈ ਵੋਟਾਂ ਆਉ਼ਦੀ 21 ਅਕਤੂਬਰ ਨੂੰ ਪੈਣੀਆਂ ਹਨ ਤੇ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ ਤੇ ਨਤੀਜੇ ਵੀ ਉਸੇ ਦਿਨ ਆ ਜਾਣਗੇ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ’ਚੋਂ ਜਲਾਲਾਬਾਦ, ਫ਼ਗਵਾੜਾ ਤੇ ਦਾਖਾ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ–ਭਾਰਤੀ ਜਨਤਾ ਪਾਰਟੀ ਗੱਠਜੋੜ ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਨੇ ਜਿੱਤੀਆਂ ਸਨ। ਫ਼ਗਵਾੜਾ ਤੇ ਜਲਾਲਾਬਾਦ ਸੀਟਾਂ ਸੋਮ ਪ੍ਰਕਾਸ਼ ਤੇ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਖ਼ਾਲੀ ਹੋਈਆਂ ਸਨ। ਦਾਖਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚਐੱਸ ਫੂਲਕਾ ਨੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਦੇ ਨੂੰ ਲੈ ਕੇ ਅਸਤੀਫ਼ਾ ਦੇ ਦਿੱਤਾ ਸੀ।ਮੁਕੇਰੀਆਂ ਸੀਟ ਕਾਂਗਰਸ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਦੇਹਾਂਤ ਕਾਰਨ ਖ਼ਾਲੀ ਹੋਈ ਸੀ।

Real Estate