ਮੋਟੇ ਜ਼ੁਰਮਾਨਿਆ ਤੋਂ ਤੰਗ ਵਾਪਰਿਕ ਵਹੀਕਲਾਂ ਦੀ ਅੱਜ ਹੜਤਾਲ

1408

ਮੋਟੇ ਜ਼ੁਰਮਾਨਿਆ ਤੋਂ ਨਾਰਾਜ ਬੱਸ–ਟਰੱਕ ਅਤੇ ਟੈਕਸੀ ਸੰਚਾਲਕਾਂ ਨੇ ਅੱਜ ਚੱਕਾ ਜਾਮ ਕੀਤਾ ਹੈ। ਪੂਰੀ ਦਿੱਲੀ–ਐਨਆਰਸੀ ਵਿਚ ਵਾਪਰਿਕ ਵਾਹਨ ਨਹੀਂ ਚਲਣਗੇ। ਯੂਨਾਈਟਿਡ ਫਰੰਟ ਆਫ ਟਰਾਂਸਪੋਰਟ ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।ਐਸੋਸੀਏਸ਼ਨ ਦੇ ਚੇਅਰਮੈਨ ਹਰੀਸ਼ ਸਭਰਵਾਲ ਨੇ ਦੱਸਿਆ ਕਿ ਦਿੱਲੀ ਦੇ ਨਾਲ ਨੋਇਡਾ, ਗਾਜੀਆਬਾਦ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚ ਹੜਤਾਲ ਰਹੇਗੀ। ਆਟੋ, ਟੈਕਸੀ, ਬੱਸ, ਟਰੱਕ, ਟੈਪੂ, ਪੇਂਡੂ ਸੇਵਾ, ਸਕੂਲ ਕੈਬ, ਮਿੰਨੀ ਆਰਟੀਵੀ ਬੱਸ, ਕਾਲੀ–ਪੀਲੀ ਟੈਕਸੀ ਦੇ ਡਰਾਈਵਰ ਵੀ ਸ਼ਾਮਲ ਹੋਣਗੇ। ਐਪ ਅਧਾਰਿਤ ਟੈਕਸੀ ਵੀ ਇਸ ਹੜਤਾਲ ਦਾ ਹਿੱਸਾ ਬਣੇਗੀ। ਭਾਰਤੀ ਮਜ਼ਦੂਰ ਸੰਗ ਦੀ ਆਟੋ ਟੈਕਸੀ ਯੂਨੀਅਨ ਦੇ ਜਨਰਲ ਸਕੱਤਰ ਰਾਜੇਂਦਰ ਸੋਨੀ ਨੇ ਦੱਸਿਆ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ 40 ਤੋਂ ਜ਼ਿਆਦਾ ਯੂਨੀਅਨਾਂ ਹੜਤਾਲ ਕਰ ਰਹੀਆਂ ਹਨ।

Real Estate