ਫਰਿਜਨੋ ਵਿਖੇ ਹੋਈ 5 ਕੇ ਰੇਸ ਵਿੱਚ ਪੰਜਾਬੀਆਂ ਨੇ ਗੰਡੇ ਝੰਡੇ

ਫਰਿਜਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – -ਸਥਾਨਕ ਵੁੱਡਵੁਰਡ ਪਾਰਕ ਵਿੱਚ ਲੰਘੇ ਐਤਵਾਰ ਮੈਕਸੀਕਨ ਅਜ਼ਾਦੀ ਦਿਹਾੜੇ ਨੂੰ ਮੁੱਖ ਰੱਖਕੇ 5 ਕੇ ਰੇਸ ਕਰਵਾਈ ਗਈ। ਇਸ ਰੇਸ ਵਿੱਚ ਵੱਡੀ ਗਿਣਤੀ ਵਿੱਚ ਸਾਰੇ ਕੈਲੇਫੋਰਨੀਆਂ ਤੋਂ ਦੌੜਾਕਾਂ ਨੇ ਹਿੱਸਾ ਲਿਆ। ਇਸ ਮੌਕੇ ਹੋਈ ਇੱਕ ਮੀਲ ਮੈਰਾਥਾਨ ਦੌੜ ਵਿੱਚ ਫਰਿਜਨੋ ਨਿਵਾਸੀ ਦੋ ਪੰਜਾਬੀ ਚੋਬਰਾਂ ਨੇ ਵੀ ਭਾਗ ਲਿਆ ‘ਤੇ ਇਸ ਦੌੜ ਵਿੱਚ ਕਮਲਜੀਤ ਸਿੰਘ ਬੈਨੀਪਾਲ ਨੇ ਗੋਲ਼ਡ ਅਤੇ ਹਰਦੀਪ ਸਿੰਘ ਸੰਘੇੜਾ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਪੱਤਰਕਾਰਾਂ ਨਾਲ ਗੱਲ-ਬਾਤ ਦੌਰਾਨ ਕਮਲਜੀਤ ਬੈਨੀਪਾਲ ਨੇ ਦੱਸਿਆ ਕਿ ਉਹਨਾਂ ਨੇ 6 ਮਿੰਟ ਵਿੱਚ ਰੇਸ ਪੂਰੀ ਕਰਕੇ ਇੱਕ ਰਿਕਾਰਡ ਬਣਾਇਆ ‘ਤੇ ਦੂਸਰੇ ਪਾਸੇ ਹਰਦੀਪ ਸੰਘੇੜੇ ਨੇ ਇਹ ਰੇਸ ਸਾਢੇ ਛੇ ਮਿੰਟ ਵਿੱਚ ਪੂਰੀ ਕਰਕੇ ਚਾਂਦੀ ਦਾ ਮੈਡਲ ਆਪਣੇ ਨਾਮ ਕੀਤਾ। ਇਸ ਤੋਂ ਬਿਨਾਂ ਕਮਲਜੀਤ ਬੈਨੀਪਾਲ ਕੈਲੇਫੋਰਨੀਆਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੈਰਾਥਾਨ ਵਿੱਚ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦਾ ਨਾਮ ਸਟੇਟ ਲੈਵਲ ਤੇ ਚਮਕਾ ਚੁਕਿਆ ਹੈ।

Real Estate