ਧਾਰਾ 370 ਖਤਮ ਹੋਣ ਦੇ 45 ਦਿਨਾਂ ਬਾਅਦ ਕਿਵੇਂ ਨੇ ਕਸ਼ਮੀਰ ’ਚ ਹਾਲਾਤ ?

ਖ਼ਬਰਾਂ ਅਨੁਸਾਰ ਬੁੱਧਵਾਰ ਨੂੰ ਕਸ਼ਮੀਰ ‘ਚ ਵੱਡੀ ਗਿਣਤੀ ਚ ਨਿੱਜੀ ਵਾਹਨ ਸੜਕਾਂ ’ਤੇ ਉਤਰੇ। ਰੇਹੜੀ-ਫੜ੍ਹੀ ਵਾਲਿਆਂ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ ਤੇ ਵਿਦਿਆਰਥੀ ਵੀ ਸਕੂਲ ਨਹੀਂ ਪਹੁੰਚੇ। ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਹਾਲੇ ਸ਼ੁਰੂ ਨਹੀਂ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਦਫਤਰ ਖੁੱਲੇ ਸਨ ਪਰ ਜਨਤਕ ਵਾਹਨਾਂ ਦੀ ਘਾਟ ਕਾਰਨ ਦਫ਼ਤਰਾਂ ਵਿੱਚ ਹਾਜ਼ਰੀ ਘੱਟ ਹੈ। ਜ਼ਿਲ੍ਹਾ ਹੈੱਡਕੁਆਰਟਰਾਂ ਦੇ ਦਫ਼ਤਰਾਂ ਚ ਆਮ ਤੌਰ ਤੇ ਹਾਜ਼ਰੀ ਰਹੀ। ਹਾਈ ਸਕੂਲ ਦੇ ਪੱਧਰ ਤੱਕ ਸਕੂਲ ਖੋਲ੍ਹਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ ਕਿਉਂਕਿ ਮਾਪੇ ਸੁਰੱਖਿਆ ਚਿੰਤਾਵਾਂ ਕਾਰਨ ਹਾਲੇ ਵੀ ਬੱਚਿਆਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦੇ ਰਹੇ ਹਨ।ਪੂਰੀ ਘਾਟੀ ਚ ਟੈਲੀਫੋਨ ਲੈਂਡਲਾਈਨ ਸੇਵਾ ਬਹਾਲ ਕਰ ਦਿੱਤੀ ਗਈ ਹੈ ਪਰ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਚ ਮੋਬਾਈਲ ਟੈਲੀਫੋਨ ਸੇਵਾ ਅਤੇ ਇੰਟਰਨੈੱਟ ਸੇਵਾ ਅਜੇ ਵੀ ਠੱਪ ਹੈ। ਬਹੁਤੇ ਵੱਖਵਾਦੀ ਨੇਤਾਵਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਹਿਰਾਸਤ ਚ ਰੱਖਿਆ ਗਿਆ ਹੈ। ਦੋ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸਮੇਤ ਮੁੱਖ ਧਾਰਾ ਦੇ ਆਗੂਆਂ ਨੂੰ ਹਾਲੇ ਵੀ ਹਿਰਾਸਤ ਚ ਰੱਖਿਆ ਗਿਆ ਹੈ।

Real Estate