ਨਾਭਾ ਜੇਲ੍ਹ ਕਾਂਡ ਨੇ ਪੰਜਾਬ ’ਚ ਨਸ਼ਿਆਂ ਦੇ ਧੰਦੇ ਪਰਦਾਫਾਸ਼ ਕੀਤਾ

1231

ਬਠਿੰਡਾ/18 ਸਤੰਬਰ/ ਬਲਵਿੰਦਰ ਸਿੰਘ ਭੁੱਲਰ

ਕਸਮੀਰ ਵਿੱਚ ਜੋ ਵਾਪਰ ਰਿਹਾ ਹੈ, ਉਹ ਦੇਸ਼ ਦੇ ਹਿਤ ਵਿੱਚ ਨਹੀਂ ਹੈ। ਉੱਥੋਂ ਦੇ ਲੋਕ ਆਗੂਆਂ ਨੂੰ ਗੈਰਕਾਨੂੰਨੀ ਤੌਰ ਤੇ ਨਜਰਬੰਦ ਕੀਤਾ ਹੋਇਆ ਹੈ, ਜੋ ਭਾਰਤੀ ਲੋਕਤੰਤਰ ਦਾ ਕਤਲ ਹੈ। ਇਹ ਵਿਚਾਰ ਸੀ ਪੀ ਆਈ ਐੱਮ ਦੇ ਸੂਬਾ ਸਕੱਤਰ ਕਾ: ਸੁਖਵਿੰਦਰ
ਸਿੰਘ ਸੇਖੋਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਕਾ: ਸੇਖੋਂ ਨੇ ਕਿਹਾ ਕਿ ਜੰਮੂ ਕਸਮੀਰ ਵਿੱਚ ਲੋਕਾਂ ਤੇ ਤਸੱਦਦ ਹੋ ਰਿਹਾ ਹੈ, ਲੋਕ ਮਰ ਰਹੇ ਹਨ ਅਤੇ ਸਮੁੱਚੇ ਰਾਜ ਦੇ ਵਾਸੀ ਘੁਟਣ ਮਹਿਸੂਸ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਕਾਰਨ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ ਵੀ ਨਹੀਂ ਮਿਲ ਰਹੀਆਂ, ਸਿਹਤ ਅਤੇ ਸਿੱਖਿਆ ਸੇਵਾਵਾਂ ਪੂਰੀ ਤਰਾਂ ਪ੍ਰਭਾਵਿਤ ਹੋ ਚੁੱਕੀਆਂ ਹਨ। ਮੀਡੀਆ ਤੇ ਵੀ ਕੇਂਦਰ ਸਰਕਾਰ ਵੱਲੋਂ ਆਇਦ ਕੀਤੀਆਂ ਪਾਬੰਦੀਆਂ ਕਾਰਨ ਉ¤ਥੋਂ ਦੇ ਹਾਲਾਤਾਂ ਬਾਰੇ ਦੇਸ ਵਾਸੀਆਂ ਨੂੰ ਜਾਣਕਾਰੀ ਨਹੀਂ ਮਿਲ ਰਹੀ। ਸੂਬਾ ਸਕੱਤਰ ਨੇ ਕਿਹਾ ਕਿ ਕਸਮੀਰ ਦੇ ਲੋਕ ਆਗੂਆਂ ਨੂੰ ਜੇਲ੍ਹਾਂ ਵਿੱਚ ਜਾਂ ਘਰਾਂ ਵਿੱਚ ਨਜਰਬੰਦ ਕੀਤਾ ਹੋਇਆ ਹੈ, ਜੋ ਜਮਹੂਰੀਅਤ ਵਿਰੋਧੀ ਹੈ। ਉਹਨਾਂ ਕਿਹਾ ਕਿ ਕਿਸੇ ਦੇਸ਼ ਸੂਬੇ ਜਾਂ
ਖੇਤਰ ਵਿੱਚੋਂ ਅੱਤਵਾਦ ਖਤਮ ਕਰਨ ਲਈ ਉੱਥੋਂ ਦੇ ਵਸਨੀਕਾਂ ਦਾ ਸਹਿਯੋਗ ਲੈਣਾ ਜਰੂਰੀ ਹੁੰਦਾ ਹੈ। ਲੋਕਾਂ ਦੀ ਸਹਾਇਤਾ ਵਗੈਰ ਅੱਤਵਾਦ ਦਬਾਇਆ ਨਹੀਂ ਜਾ ਸਕਦਾ। ਇਸ ਲਈ ਉ¤ਥੋਂ ਦੇ ਨੇਤਾਵਾਂ ਅਤੇ ਆਮ ਲੋਕਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਹੈ,ਪਰੰਤੂ ਕੇਂਦਰ ਦੀਆਂ ਨੀਤੀਆਂ ਵਿਸਵਾਸ ਦੀ ਬਹਾਲੀ ਨਹੀਂ ਕਰ ਰਹੀਆਂ।
ਕਾ: ਸੇਖੋਂ ਨੇ ਕਿਹਾ ਕਿ ਸੀ ਪੀ ਆਈ ਐ¤ਮ ਦੇ ਆਗੂ ਕਾ: ਮੁਹੰਮਦ ਯੂਸਫ਼ ਤਰੀਗਾਮੀ ਨੂੰ ਵੀ ਉਹਨਾਂ ਦੇ ਘਰ ਵਿੱਚ ਉਸ ਸਮੇਂ ਨਜਰਬੰਦ ਕਰ ਦਿੱਤਾ ਗਿਆ, ਜਦ ਉਹ ਬੀਮਾਰੀ ਨਾਲ ਜੂਝ ਰਹੇ ਸਨ। ਉਹਨਾਂ ਦੇ ਇਲਾਜ ਲਈ ਪਾਰਟੀ ਦੇ ਜਨਰਲ ਸਕੱਤਰ ਕਾ: ਸੀਤਾ ਰਾਮ ਯੈਚੁਰੀ ਦੇਸ ਦੀ ਸਰਵ ਉ¤ਚ ਅਦਾਲਤ ਤੋਂ ਪ੍ਰਵਾਨਗੀ ਲੈ ਕੇ ਹੀ ਉਸ ਦਾ ਹਾਲ ਚਾਲ ਪੁੱਛਣ ਜਾ ਸਕੇ ਅਤੇ ਫਿਰ ਇਲਾਜ ਲਈ ਦਿੱਲੀ ਦੇ ਏਮਜ ਹਸਪਤਾਲ ਵਿੱਚ ਲਿਆਂਦਾ ਗਿਆ। ਕਾ: ਸੇਖੋਂ ਨੇ ਦੱਸਿਆ ਕਿ ਕਾ: ਤਰੀਗਾਮੀ ਵੀ ਕਸਮੀਰ ਦੇ ਹਾਲਾਤਾਂ ਤੋਂ ਬਹੁਤ ਚਿੰਤਤ ਹਨ, ਜਿਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਇਹ ਦਾਅਵਾ ਕਿ ਕਸਮੀਰ ਵਿੱਚ ਹਾਲਾਤ ਆਮ ਵਰਗੇ ਹੋ ਰਹੇ ਹਨ, ਝੂਠਾ ਹੈ। ਉਹਨਾਂ ਦੱਸਿਆ ਕਿ ਤਰੀਗਾਮੀ ਅਨੁਸਾਰ ਕੇਂਦਰ ਸਰਕਾਰ ਨੂੰ ਕਸਮੀਰ ਦੇ ਲੋਕਾਂ ਦਾ ਪੱਖ ਸੁਣਨਾ ਚਾਹੀਦਾ ਹੈ, ਉ¤ਥੋਂ ਦੇ ਲੋਕਾਂ ਨੂੰ ਧਰਮ ਨਿਰਪੱਖ ਭਾਰਤ ਨਾਲ ਰਹਿਣ ਦਾ ਫੈਸਲਾ ਤਾਂ ਕੀਤਾ ਹੋਇਆ ਹੈ, ਪਰ ਉਹ ਸਾਂਤਮਈ ਢੰਗ ਨਾਲ ਰਹਿਣਾ ਚਾਹੁੰਦੇ ਹਨ। ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਲੋਕਾਂ ਦੇ ਜੀਵਨ ਨੂੰ ਅਸਾਂਤ ਕਰ ਦਿੱਤਾ ਹੈ।

Real Estate