ਅਮਿਤ ਸ਼ਾਹ ਦਾ ਦਾਅਵਾ “ਧਾਰਾ 370 ਦੇ ਖ਼ਤਮ ਹੋਣ ਮਗਰੋਂ ਨਹੀਂ ਚਲਾਈ ਗਈ ਇਕ ਵੀ ਗੋਲੀ” !

1071

ਭਾਰਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ “ਜੰਮੂ-ਕਸ਼ਮੀਰ ਤੋਂ 5 ਅਗਸਤ ਨੂੰ ਧਾਰਾ 370 ਦੇ ਖ਼ਤਮ ਹੋਣ ਤੋਂ ਬਾਅਦ ਸਥਿਤੀ ਸ਼ਾਂਤੀਪੂਰਨ ਹੈ ਅਤੇ ਇਕ ਵੀ ਗੋਲੀ ਨਹੀਂ ਚਲਾਈ ਗਈ, ਨਾ ਹੀ ਕਿਸੇ ਦੀ ਮੌਤ ਨਹੀਂ ਹੋਈ।” ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਆਪਣੇ ਖੇਤਰ ਚ ਇਕ ਇੰਚ ਵੀ ਘੁਸਪੈਠ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਸ ਨਾਲ ਸਖਤੀ ਨਾਲ ਪੇਸ਼ ਆਵਾਂਗੇ। ਅਸੀਂ ਆਪਣੇ ਫ਼ੌਜੀਆਂ ਦੇ ਖੂਨ ਦੀ ਇੱਕ ਬੂੰਦ ਵੀ ਬਰਬਾਦ ਨਹੀਂ ਹੋਣ ਦੇਵਾਂਗੇ। ਮੋਦੀ ਸਰਕਾਰ ਦੇ ਫੈਸਲਿਆਂ ਦੇ ਬਾਰੇ ਸ਼ਾਹ ਨੇ ਕਿਹਾ ਕਿ ਜਦੋਂ ਵੀ ਏਅਰ ਸਟ੍ਰਾਈਕ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਮਾਣ ਮਹਿਸੂਸ ਕਰਦਾ ਹੈ ਪਰ ਇਹ ਕੋਈ ਸੌਖਾ ਫੈਸਲਾ ਨਹੀਂ ਸੀ ਕਿਉਂਕਿ ਅਜਿਹੇ ਦਲੇਰਾਨਾ ਫੈਸਲੇ ਲੈਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ’ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਸ਼ਨ ਸਨ ਕਿ ਕੀ ਜੰਗ ਛਿੜੇਗੀ। ਜੇ ਜੰਗ ਹੋਈ ਤਾਂ ਕੀ ਹੋਵੇਗਾ ਪਰ ਸਰਜੀਕਲ ਸਟਰਾਈਕ ਅਤੇ ਏਅਰ ਸਟ੍ਰਾਈਕ ਨੇ ਵਿਸ਼ਵ ਚ ਭਾਰਤ ਬਾਰੇ ਧਾਰਨਾ ਬਦਲ ਦਿੱਤੀ।
ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ ਧਾਰਾ 35 ਏ ਦੇ ਖਾਤਮੇ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਇਹ ਫੈਸਲਾ ਸੰਯੁਕਤ ਭਾਰਤ ਪ੍ਰਤੀ ਇਕ ਮਹੱਤਵਪੂਰਨ ਕਦਮ ਸੀ।

Real Estate