ਪਿਓ ਦੇ ਬਣਾਏ ਕਾਨੂੰਨ ਕਾਰਨ ਮੁੰਡਾ ਰਹੇਗਾ 2 ਸਾਲ ਹਿਰਾਸਤ ‘ਚ !

1151

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਜੋ ਧਾਰਾ-370 ਨੂੰ ਵਾਦੀ ਚੋਂ ਹਟਾਏ ਜਾਣ ਮਗਰੋਂ ਤੋਂ ਨਜ਼ਰਬੰਦ ਹਨ ਨੂੰ ਪਬਲਿਕ ਸੇਫਟੀ ਐਕਟ (ਪੀਐਸਏ) ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਕਾਨੂੰਨ ਤਹਿਤ ਉਨ੍ਹਾਂ ਨੂੰ ਬਿਨਾ ਸੁਣਵਾਈ ਦੇ ਦੋ ਸਾਲ ਲਈ ਨਜ਼ਰਬੰਦ ਕੀਤਾ ਜਾ ਸਕਦਾ ਹੈ। ਨੈਸ਼ਨਲ ਕਾਨਫਰੰਸ ਦੇ ਸਰਪ੍ਰਸਤ ਅਬਦੁੱਲਾ 5 ਅਗਸਤ ਤੋਂ ਉਸ ਸਮੇਂ ਤੋਂ ਨਜ਼ਰਬੰਦ ਹਨ ਜਦੋਂ ਕੇਂਦਰ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰ ਦਿੱਤਾ ਤੇ ਇਸਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਵੰਡ ਦਿੱਤਾ। ਖਬਰਾਂ ਅਨੁਸਾਰ ਅਬਦੁੱਲਾ ਪੀਐਸਏ ਅਧੀਨ ਹਿਰਾਸਤ ਚ ਹਨ। ਅਬਦੁੱਲਾ ‘ਤੇ ਐਤਵਾਰ ਨੂੰ ਸਖਤ ਕਾਨੂੰਨ ਲਾਗੂ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਸਾਬਕਾ ਮੁੱਖ ਮੰਤਰੀ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਵਾਲੀ ਇਕ ਅਪੀਲ ਦਾ ਜਵਾਬ ਦੇਣ ਲਈ ਕਿਹਾ।
ਤਾਮਿਲਨਾਡੂ ਦੇ ਐਮਡੀਐਮਕੇ ਨੇਤਾ ਵਾਈਕੋ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਚ ਅਬਦੁੱਲਾ ਦੀ ਰਿਹਾਈ ਦੀ ਮੰਗ ਕੀਤੀ ਗਈ ਤਾਂ ਜੋ ਉਹ ਚੇਨਈ ਚ ਇੱਕ ਸਮਾਗਮ ਵਿੱਚ ਸ਼ਾਮਲ ਹੋ ਸਕਣ। ਐਮਡੀਐਮਕੇ ਨੇਤਾ ਵਾਈਕੋ ਨੂੰ ਚਾਰ ਦਹਾਕਿਆਂ ਤੋਂ ਅਬਦੁੱਲਾ ਕਰੀਬੀ ਦੋਸਤ ਮੰਨਿਆ ਜਾਂਦਾ ਹੈ। ਅਬਦੁੱਲਾ ਦੇ ਬੇਟੇ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੂੰ ਵੀ 5 ਅਗਸਤ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। ਲੋਕ ਸੁਰੱਖਿਆ ਐਕਟ ਤਹਿਤ ਸੁਰੱਖਿਆ ਕਾਰਨਾਂ ਕਰਕੇ ਸਰਕਾਰ ਕਿਸੇ ਨੂੰ ਵੀ ਦੋ ਸਾਲਾਂ ਲਈ ਨਜ਼ਰਬੰਦ ਕਰ ਸਕਦੀ ਹੈ। ਇਹ ਕਾਨੂੰਨ ਸਾਲ 1978 ਚ ਫਾਰੂਕ ਅਬਦੁੱਲਾ ਦੇ ਪਿਤਾ ਸ਼ੇਖ ਅਬਦੁੱਲਾ ਨੇ ਬਣਾਇਆ ਸੀ। ਇਸ ਦੌਰਾਨ ਸ਼ੇਖ ਅਬਦੁੱਲਾ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸਨ।

Real Estate