ਪਾਕਿਸਤਾਨ 20 ਡਾਲਰ ਤਾਂ ਮੁਆਫ ਕਰੇ ਪਰ ਕਰਤਾਰਪੁਰ ਜਾਣ ਲਈ ਲੱਗਣ ਵਾਲੇ ਟੋਲ ਕੋਣ ਮੁਆਫ ਕਰੂ ?

1036

ਪਰਮਿੰਦਰ ਸਿੰਘ ਸਿੱਧੂ – ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਉਤੇ ਪਾਕਿਸਤਾਨ ਸਰਕਾਰ ਵੱਲੋਂ ਪ੍ਰਸਤਾਵਿਤ ਸਰਵਿਸ ਚਾਰਜ ਦੀ ਸ਼ਰਤ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਕਰਨ ਲਈ 20 ਡਾਲਰ ਰੁਪਏ ਸਰਵਿਸ ਚਾਰਜ ਦੀ ਸ਼ਰਤ ਸ਼ਰਧਾਲੂਆਂ ਉਤੇ ਜਜ਼ੀਆ ਲਗਾਉਣ ਸਮੇਤ ਹੈ ਜਿਸ ਨੂੰ ਹਰ ਹੀਲੇ ਖ਼ਤਮ ਕਰਨਾ ਚਾਹੀਦਾ ਹੈ। ਰੰਧਾਵਾ ਨੇ ਕਿਹਾ ਕਿ ਇਸ ਸ਼ਰਤ ਨੂੰ ਖਤਮ ਕਰਵਾਉਣ ਲਈ ਭਾਰਤ ਸਰਕਾਰ ਪਾਕਿਸਤਾਨ ਉਤੇ ਦਬਾਅ ਪਾਵੇ ਅਤੇ ਜੇਕਰ ਫੇਰ ਵੀ ਉਹ ਪਾਕਿਸਤਾਨ ਤੋਂ ਸ਼ਰਤ ਨਹੀਂ ਹਟਵਾ ਸਕਦੀ ਤਾਂ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਸਰਵਿਸ ਚਾਰਜ ਭਰੇ।
ਪਰ ਇਸ ਰਾਜਨੀਤੀ ਤੋਂ ਉਲਟ ਭਾਰਤੀ ਪੰਜਾਬ ਵਿੱਚ ਡੇਰਾ ਬਾਬਾ ਨਾਨਕ ਨੂੰ ਜਾਂਦੀਆਂ ਸੜਕਾਂ ਤੇ ਲੱਗੇ ਟੋਲ ਨਾਕੇ ਕਿਸੇ ਰਾਨੀਤਿਕ ਲੀਡਰ ਨੂੰ ਨਹੀਂ ਦਿਖ ਰਹੇ , ਜੋ ਪੰਜਾਬ ਵਿੱਚ ਦੀ ਲੰਘ ਕੇ ਕਰਤਾਰਪੁ ਜਾਵੇਗਾ ਉਹ ਇਹਨਾਂ ਟੋਲ ਨਾਕਿਆਂ ਤੋ ਆਪਣੇ ਆਪ ਨੂੰ ਲੁਟਾ ਕੇ ਹੀ ਜਾਵੇਗਾ । ਜੇਕਰ ਪਾਕਿਸਤਾਨ ਸਰਕਾਰ ਤੋਂ ਪੈਸੇ ਨਾ ਲੈਣ ਦੀ ਮੰਗ ਰੱਖ ਸਕਦੀ ਹੈ ਸਰਕਾਰ ਤਾਂ ਪਹਿਲਾਂ ਕਰਤਾਪੁਰ ਜਾਣ ਵਲਿਆਂ ਲਈ ਟੋਲ ਵੀ ਮੁਆਫ ਕਰੇ ।

Real Estate