‘ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ’ ਭਾਸ਼ਾ ਨਹੀਂ ਥੋਪ ਸਕਦਾ: ਹਾਸਨ

1174

ਸਿਆਸੀ ਪਾਰਟੀ ਮੱਕਲ ਨੀਧੀ ਮਈਅਮ ਦੇ ਬਾਨੀ ਕਮਲ ਹਾਸਨ ਨੇ ਕਿਹਾ ਕਿ ਹਿੰਦੀ ‘ਥੋਪਣ’ ਦੇ ਕਿਸੇ ਵੀ ਯਤਨ ਦਾ ਉਹ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਕੋਸ਼ਿਸ਼ ਨਾ ਕੀਤੇ ਜਾਣ ਦਾ ਕਈ ਦਹਾਕੇ ਪਹਿਲਾਂ ਵਾਅਦਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕਮਲ ਨੇ ਕਿਹਾ ਕਿ ‘ਕੋਈ ਸ਼ਾਹ, ਸੁਲਤਾਨ ਜਾਂ ਸਮਰਾਟ ਇਸ ਵਾਅਦੇ ਤੋਂ ਮੁੱਕਰ ਨਹੀਂ ਸਕਦਾ।’ ਉਨ੍ਹਾਂ ਕਿਹਾ ਕਿ ਜਦ ਭਾਰਤ ਗਣਰਾਜ ਬਣਿਆ ਤਾਂ ‘ਅਨੇਕਤਾ ’ਚ ਏਕੇ’ ਦਾ ਸੰਕਲਪ ਲਿਆ ਗਿਆ ਸੀ। ਉਨ੍ਹਾਂ ਇਕ ਵੀਡੀਓ ਵਿਚ ਕਿਹਾ ਕਿ ਉਹ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਨ ਪਰ ਉਨ੍ਹਾਂ ਦੀ ਮਾਤ ਭਾਸ਼ਾ ਹਮੇਸ਼ਾ ਤਾਮਿਲ ਹੀ ਰਹੇਗੀ। ਕਮਲ ਹਾਸਨ ਦਾ ਇਸ਼ਾਰਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲ ਸੀ ਜਿਨ੍ਹਾਂ ਹਾਲ ਹੀ ਵਿਚ ਹਿੰਦੀ ਨੂੰ ਸਾਂਝੀ ਰਾਜ ਭਾਸ਼ਾ ਬਣਾਉਣ ਬਾਰੇ ਕਿਹਾ ਸੀ।

Real Estate