ਅਮਿਤ ਸ਼ਾਹ ਦੇ ਹਿੰਦੀ ਵਾਲੇ ਬਿਆਨ ਦਾ ਦੱਖਣ ‘ਚ ਜੋਰਦਾਰ ਵਿਰੋਧ

1189

ਹਿੰਦੀ ਦਿਵਸ ਦੇ ਮੌਕੇ ‘ਤੇ ਦਿੱਤੇ ਗਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ‘ਤੇ ਕਰਨਾਟਕ ਦੇ ਭਾਜਪਾਈ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਕਿਹਾ ਹੈ ਕਿ ਉਹ ਕਦੇ ਵੀ ਕੰਨੜ ਭਾਸ਼ਾ ਦੀ ਮਹੱਤਤਾ ‘ਤੇ ਸਮਝੌਤਾ ਨਹੀਂ ਕਰਨਗੇ।ਯੇਦੀਯੁਰੱਪਾ ਨੇ ਟਵੀਟ ਕੀਤਾ, ‘ਸਾਡੇ ਦੇਸ਼ ਚ ਸਾਰੀਆਂ ਸਰਕਾਰੀ ਭਾਸ਼ਾਵਾਂ ਇਕੋ ਜਿਹੀਆਂ ਹਨ, ਅਸੀਂ ਕਦੇ ਵੀ ਕੰਨੜ ਅਤੇ ਆਪਣੇ ਸੂਬੇ ਦੇ ਸਭਿਆਚਾਰ ਨੂੰ ਉਤਸ਼ਾਹਤ ਕਰਨ ‘ਤੇ ਸਮਝੌਤਾ ਨਹੀਂ ਕਰਾਂਗੇ।’ ਮੱਕਲ ਨੀਦੀ ਮਾਇਆਅਮ (ਐਮਐਨਐਮ) ਦੇ ਸੰਸਥਾਪਕ ਅਤੇ ਮਸ਼ਹੂਰ ਅਦਾਕਾਰ ਕਮਲ ਹਸਨ ਨੇ ਸੋਮਵਾਰ ਨੂੰ ਹਿੰਦੀ ਥੋਪਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਦਹਾਕਿਆਂ ਪਹਿਲਾਂ ਦੇਸ਼ ਨਾਲ ਕੀਤਾ ਗਿਆ ਇਕ ਵਾਅਦਾ ਸੀ, ਜਿਸ ਨੂੰ ਕਿਸੇ ਵੀ ਸ਼ਾਹ, ਸੁਲਤਾਨ ਜਾਂ ਸਮਰਾਟ ਨੂੰ ਨਹੀਂ ਤੋੜਨਾ ਚਾਹੀਦਾ।ਉਨ੍ਹਾਂ ਇੱਕ ਵੀਡੀਓ ਚ ਕਿਹਾ, ‘ਇੱਥੇ ਵੰਨ-ਸੁਵੰਨਤਾ ਚ ਏਕਤਾ ਦਾ ਇਕ ਵਾਅਦਾ ਹੈ ਜੋ ਅਸੀਂ ਉਦੋਂ ਕੀਤਾ ਸੀ ਜਦੋਂ ਅਸੀਂ ਭਾਰਤ ਨੂੰ ਗਣਤੰਤਰ ਬਣਾਇਆ ਸੀ। ਹੁਣ, ਉਹ ਵਾਅਦਾ ਕਿਸੇ ਸ਼ਾਹ, ਸੁਲਤਾਨ ਜਾਂ ਸਮਰਾਟ ਦੁਆਰਾ ਤੋੜਿਆ ਨਹੀਂ ਜਾਣਾ ਚਾਹੀਦਾ। ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਡੀ ਮਾਂ ਬੋਲੀ ਹਮੇਸ਼ਾਂ ਤਾਮਿਲ ਰਹੇਗੀ। ਜ਼ਿਕਰਯੋਗ ਹੈ ਕਿ ਹਿੰਦੀ ਦਿਵਸ ਦੇ ਮੌਕੇ ‘ਤੇ ਸ਼ਾਹ ਨੇ ਕਿਹਾ ਕਿ “ਜੇ ਇਕ ਭਾਸ਼ਾ ਦੇਸ਼ ਨੂੰ ਏਕਤਾ ਨਾਲ ਬੰਨ੍ਹਣ ਦਾ ਕੰਮ ਕਰ ਸਕਦੀ ਹੈ ਤਾਂ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੈ।”

Real Estate