ਅਨਿਲ ਅੰਬਾਨੀ ਨੇ ਇੱਕ ਹੋਰ ਕੰਪਨੀ ਨੂੰ ਦਿਵਾਲੀਆ ਕਰਾਰ ਦੇਣ ਲਈ ਬੇਨਤੀ ਕੀਤੀ

1257

ਨਵੀਂ ਦਿੱਲੀ – ਅਨਿਲ ਅੰਬਾਨੀ ਦੀ ਕਰਜੇ ਵਿੱਚ ਡੁੱਬੀ ਟੈਲੀਕਾਮ ਕੰਪਨੀ ਰਿਲਾਇਸ ਕਮਿਊਨੀਕੇਸਨਜ਼ ਦੀ ਸਹਿਯੋਗੀ ਕਮਪਨੀ ਜੀਸੀਐਕਸ ਲਿਮਿਟਿਡ ਨੇ ਖੁਦ ਨੂੰ ਦਿਵਾਲੀਆ ਐਲਾਨਣ ਲਈ ਬੇਨਤੀ ਕੀਤੀ ਹੈ।
ਸਮੁੰਦਰ ਦੇ ਹੇਠਾਂ ਦੁਨੀਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਕੇਬਲ ਸਿਸਟਮ ਵਾਲੇ ਜੀਸੀਐਕਸ ਨੇ 35 ਕਰੋੜ ਡਾਲਰ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ ਮਗਰੋਂ ਇਹ ਕਦਮ ਚੁੱਕਿਆ ਹੈ।
ਇਸ ਤੋਂ ਪਹਿਲੇ ਸਾਲ ਦੀ ਸੁਰੂਆਤ ਵਿੱਚ ਖਰਬਪਤੀ ਰਹਿਣ ਵਾਲੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇਸ ਕਮਿਊਨੀਕੇਸ਼ਨਜ਼ ਖੁਦ ਵੀ ਦਿਵਾਲੀਆ ਹੋਣ ਦੇ ਕਿਨਾਰੇ ‘ਤੇ ਆਈ ਸੀ ।
ਰਿਲਾਇੰਸ ਗਰੁੱਪ ਨੇ ਸੜਕਾਂ ਤੋਂ ਲੈ ਕੇ ਰੇਡੀਓ ਸਟੇਸ਼ਨ ਤੱਕ ਵੇਚ ਕੇ 21,700 ਕਰੋੜ ਰੁਪਏ ਦਾ ਪ੍ਰਬੰਧ ਕਰਨ ਦਾ ਟੀਚਾ ਰੱਖਿਆ ਹੈ।
ਹੁਣ ਇਸੇ ਗਰੁੱਪ ਦੀ ਇੱਕ ਹੋਰ ਕੰਪਨੀ ਨੇਵਲ ਐਂਡ ਇੰਜੀਨੀਰਿੰਗ ਲਿਮਿਟਿਡ ਨੇ ਕਿਹਾ ਉਹ ਵੀ ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਜੀਸੀਐਕਸ ਨੇ ਜੁਲਾਈ ਵਿੱਚ ਕਿਹਾ ਸੀ ਕਿ ਉਸਨੇ ਸੇ਼ਅਰ ਧਾਰਕਾਂ ਨਾਲ ਇੱਕ ਸਮਝੌਤਾ ਕੀਤਾ ਸੀ । ਇਸ ਸਮਝੌਤੇ ਦੇ ਤਹਿਤ ਉਸਨੇ ਬਾਂਡ ਦੀ ਮਚਿਊਰਿਟੀ ਨਾਲ ਸਬੰਧਤ ਵਿਕਲਪਾਂ ਉਪਰ ਚਰਚਾ ਕਰਨ ਲਈ ਵੱਧ ਸਮਾਂ ਹੋਵੇਗਾ ।
ਇਸ ਮਗਰੋਂ ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ ਇਨਵੈਸਟਰਜ ਸਰਵਿਸ ਨੇ ਪਿਛਲੇ ਮਹੀਨੇ ਇਸਦੀ ਰੇਟਿੰਗ ਵਿੱਚ ਕਟੌਤੀ ਕਰ ਦਿੱਤੀ ਸੀ , ਕਿਉਂਕਿ ਉਹ 35 ਕਰੋੜ ਡਾਲਰ ਦੇ ਬਾਂਡ ਦਾ ਭੁਗਤਾਨ ਨਹੀਂ ਕਰ ਸਕੀ ਸੀ । ਜੀਸੀਐਕਸ ਨੇ ਆਪਣੇ ਹੋਰ ਸਹਿਯੋਗੀਆਂ ਨਾਲ ਡੇਲਾਵੇਅਰ ਕੋਰਟ ਵਿੱਚ ਚੈਪਟਰ 11 ਦਿਵਾਲੀਆ ਸੁਰੱਖਿਆ ਲਈ ਅਪੀਲ ਦਾਇਰ ਕੀਤੀ ਸੀ ।

Real Estate