ਭਾਜਪਾਈ ਪ੍ਰਧਾਨ ਦਾ ਦਾਅਵਾ “RSS ਨਾ ਹੁੰਦਾ ਤਾਂ ਹਿੰਦੁਸਤਾਨ ਵੀ ਨਾ ਹੁੰਦਾ”

1092

ਰਾਜਸਥਾਨ ਵਿਚ ਭਾਜਪਾ ਦੇ ਨਵੇਂ ਨਵੇਂ ਬਣੇ ਪ੍ਰਧਾਨ ਸਤੀਸ਼ ਪੂਨੀਆ ਨੇ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਨਾ ਹੁੰਦਾ ਤਾਂ ਸਾਡਾ ਹਿੰਦੁਸਤਾਨ ਵੀ ਨਾ ਹੁੰਦਾ। ਜੈਪੁਰ ਵਿਚ ਹੋਏ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੂਨੀਆ ਨੇ ਕਾਂਗਰਸ ਦਾ ਨਾਮ ਲਏ ਬਿਨਾਂ ਉਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘ਮੈਂ ਸਮਝਦਾ ਹਾਂ ਕਿ ਇਤਿਹਾਸ ਲੁਕਿਆ ਨਹੀਂ ਅਤੇ ਇਤਿਹਾਸ ਦੇ ਤੱਥ ਲੁਕੇ ਨਹੀਂ। ਇਸ ਦੇਸ਼ ਵਿਚ ਵੰਡ ਕਿਸ ਨੇ ਕਰਵਾਈ, ਮੁਗਲਾਂ ਅਤੇ ਅੰਗਰੇਜ਼ਾਂ ਨਾਲ ਮਿਲੀਭੁਗਤ ਕਿਸ ਨੇ ਕੀਤੀ? ਮੈਨੂੰ ਲਗਦਾ ਹੈ ਕਿ ਜੇ ਰਾਸ਼ਟਰੀ ਸਵੈਮ ਸੇਵਕ ਸੰਘ ਨਹੀਂ ਹੁੰਦਾ ਤਾਂ ਹਿੰਦੁਸਤਾਨ ਨਹੀਂ ਹੁੰਦਾ।’ ਉਨ੍ਹਾਂ ਸਵਾਲ ਕੀਤਾ, ‘ਇਸ ਦੇਸ਼ ਵਿਚ ਰਾਮ ਮੰਦਰ ਨੂੰ ਢਾਹ ਕੇ ਬਾਬਰੀ ਮਸਜਿਦ ਨੂੰ ਇਸ ਤਰੀਕੇ ਨਾਲ ਮੁੱਦਾ ਕਿਸ ਨੇ ਬਣਾਇਆ।’ ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ ਇਸ ਦੇਸ਼ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਨਾ ਹੁੰਦਾ ਤਾਂ ਸ਼ਾਇਦ ਦੇਸ਼ ਨਾ ਹੁੰਦਾ , ਸੰਘ ਅਪਣੇ ਆਪ ਵਿਚ ਸ਼ਬਦ ਜਾਂ ਸੰਸਥਾ ਨਹੀਂ ਸਗੋਂ ਵੱਡਾ ਅੰਦੋਲਨ ਹੈ ਜਿਹੜਾ ਦੇਸ਼ ਅਤੇ ਦੁਨੀਆਂ ਨੂੰ ਬਦਲ ਸਕਦਾ ਹੈ।’

Real Estate