2 ਲੱਖ ਦੇ ਚਲਾਣ ਮਗਰੋਂ ਹੁਣ 6 ਲੱਖ 53 ਹਜਾਰ ਦਾ ਚਲਾਣ ਖ਼ਬਰਾਂ ‘ਚ

ਭਾਰਤ ‘ਚ ਹੋ ਰਹੇ ਮਹਿੰਗੇ ਤੋਂ ਮਹਿੰਗੇ ਚਲਾਣਾਂ ਕਾਰਨ ਲੋਕਾਂ ‘ਚ ਦਹਿਸ਼ਤ ਵੀ ਪਾਈ ਜਾ ਰਹੀ ਹੈ । ਜਿੰਨ੍ਹਾਂ ਸੂਬਿਆਂ ‘ਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਨਹੀਂ ਹੋਇਆ ਊਹ ਦੂਜੇ ਸੂਬਿਆਂ ‘ਚ ਜਾਣ ਤੋਂ ਕੰਨੀ ਕਤਰਾ ਵੀ ਰਹੇ ਹਨ। ਬੀਤੇ ਦਿਨੀਂ ਹੋਏ 2 ਲੱਖ ਦੇ ਚਲਾਣ ਮਗਰੋਂ ਹੁਣ ਉੜੀਸਾ ਦੇ ਸੰਬਲਪੁਰ ਵਿੱਚ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਚਲਾਨ ਕੱਟਿਆ ਗਿਆ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਨਾਗਾਲੈਂਡ ਦੇ ਇੱਕ ਟਰੱਕ ਡਰਾਈਵਰ ਨੂੰ 6,53,100 ਰੁਪਏ ਜ਼ੁਰਮਾਨਾ ਲਾਇਆ ਗਿਆ ਹੈ। ਉਕਤ ਟਰੱਕ ਡਰਾਈਵਰ ਦਾ ਉੜੀਸਾ ਟਰਾਂਸਪੋਰਟ ਵਿਭਾਗ ਵੱਲੋਂ ਕੁੱਲ 7 ਟ੍ਰੈਫਿਕ ਨਿਯਮਾਂ ਨੂੰ ਤੋੜਨ ਕਾਰਨ ਪੁਰਾਣੇ ਮੋਟਰ ਵਹੀਕਲ ਐਕਟ ਤਹਿਤ ਇਹ ਚਲਾਨ ਕੱਟਿਆ ਗਿਆ ਹੈ। ਖਬਰਾਂ ਞ ਅਨੁਸਾਰ ਟਰੱਕ ਮਾਲਕ ਸ਼ੈਲੇਸ਼ ਸ਼ੰਕਰ ਲਾਲ ਗੁਪਤਾ ਪਿਛਲੇ ਪੰਜ ਸਾਲਾਂ ਤੋਂ ਟੈਕਸ ਨਹੀਂ ਦੇ ਰਿਹਾ ਸੀ।

Real Estate