ਮਾਪਿਆਂ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰਵਾਉਣ ਵਾਲੇ ਜੋੜੇ ਦਾ ਕਤਲ

1392

ਤਰਨਤਾਰਨ ਦੇ ਨੌਸ਼ਹਿਰਾ ਢਾਲਾ ‘ਚ ਚਾਰ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਜੋੜੇ ਅਮਨਦੀਪ ਸਿੰਘ (24) ਅਤੇ ਅਮਨਪ੍ਰੀਤ ਕੌਰ (23) ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਗੋਲੀਆਂ ਨਾਲ ਭੁੰਨ ਦਿੱਤਾ। ਲੜਕੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਲੜਕੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਅਮਨਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਅਨੁਸਾਰ “ਅਮਨਦੀਪ ਤੇ ਅਮਨਪ੍ਰੀਤ ਕੌਰ ਨੇ ਪਿਛਲੇ ਸਾਲ ਅਦਾਲਤ ਵਿੱਚ ਜਾ ਕੇ ਆਪਣਾ ਵਿਆਹ ਕਰਵਾ ਲਿਆ ਸੀ , ਐਤਵਾਰ ਨੂੰ ਉਹ ਦਵਾਈ ਲੈਣ ਲਈ ਲਾਗਲੇ ਪਿੰਡ ਗਏ ਸਨ। ਰਾਹ ਵਿੱਚ, ਉਨ੍ਹਾਂ ਨੂੰ ਅਮਨਪ੍ਰੀਤ ਕੌਰ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਅਗ਼ਵਾ ਕਰ ਗੋਲੀਆਂ ਮਾਰ ਦਿੱਤੀਆਂ।”  ਖ਼ਬਰਾਂ ਅਨੁਸਾਰ ਅਮਨਦੀਪ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦ ਕਿ ਅਮਨਪ੍ਰੀਤ ਕੌਰ ਨੂੰ ਜ਼ਖ਼ਮੀ ਹਾਲਤ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਲਿਜਾਂਦਾ ਗਿਆ ਪਰ ਉਹ ਮੁਢਲੇ ਇਲਾਜ ਦੌਰਾਨ ਹੀ ਦਮ ਤੋੜ ਗਈ।
ਤਰਨ ਤਾਰਨ ਦੇ ਡੀਐੱਸਪੀ–ਸਿਟੀ ਨੇ ਕਿਹਾ ਹੈ – ‘ਇਸ ਨੌਜਵਾਨ ਜੋੜੀ ਦਾ ਕਤਲ ਅਮਨਪ੍ਰੀਤ ਕੌਰ ਦੇ ਰਿਸ਼ਤੇਦਾਰਾਂ ਨੇ ਕੀਤਾ ਹੈ। ਇੱਕ ਮੁਲਜ਼ਮ ਦਾ ਨਾਂਅ ਗੁਰਭਿੰਦਰ ਸਿੰਘ ਉਰਫ਼ ਭਿੰਦਾ ਹੈ, ਜੋ ਅਮਨਪ੍ਰੀਤ ਕੌਰ ਦਾ ਚਚੇਰਾ ਭਰਾ ਹੈ। ਚਾਰ ਮੁਲਜ਼ਮ ਹੋਰ ਵੀ ਹਨ, ਜਿਨ੍ਹਾਂ ਦੀ ਸ਼ਨਾਖ਼ਤ ਕਰਨੀ ਹਾਲੇ ਬਾਕੀ ਹੈ।’ ਪੁਲਿਸ ਨੇ ਅਮਨਪ੍ਰੀਤ ਕੌਰ ਦੇ ਪਿਤਾ ਅਮਰਜੀਤ ਸਿੰਘ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।

Real Estate