ਰੰਗ-ਬਿਰੰਗੀ ਕਰੰਸੀ ਜਾਰੀ ਹੋਣ ਮਗਰੋਂ ਨਕਲੀ ਨੋਟਾਂ ਦੀ ਗਿਣਤੀ ‘ਚ ਵਾਧਾ !

1212

ਭਾਰਤ ਵਿੱਚ ਰੰਗ-ਬਿਰੰਗੀ ਕਰੰਸੀ ਜਾਰੀ ਹੋਣ ਮਗਰੋਂ ਪਿਛਲੇ ਦੋ ਸਾਲਾਂ ਦੌਰਾਨ ਨਕਲੀ ਨੋਟਾਂ ਦੀ ਗਿਣਤੀ 10 ਗੁਣਾ ਤੋਂ ਵੀ ਜ਼ਿਆਦਾ ਵਧ ਗਈ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਸਾਲ 2017–18 ਅਤੇ 2018–19 ’ਚ ਬਾਜ਼ਾਰ ’ਚੋਂ ਮਿਲੇ ਨਕਲੀ ਨੋਟਾਂ ਦੀ ਗਿਣਤੀ ਜਾਰੀ ਕੀਤੀ ਹੈ; ਜਿਸ ਤੋਂ ਇਹ ਸਾਰੀ ਜਾਣਕਾਰੀ ਸਾਹਮਣੇ ਆਈ। ਨੋਟਬੰਦੀ ਤੋਂ ਬਾਅਦ 2016–17 ਤੋਂ ਲੈ ਕੇ 2018–19 ਦੇ ਵਿਚਕਾਰ ਭਾਰਤੀ ਮੁਦਰਾ (ਕਰੰਸੀ) ਦਾ ਰੰਗ–ਰੂਪ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਫਿਰ ਵੀ ਨਕਲੀ ਨੋਟਾਂ ਦੀ ਗਿਣਤੀ ਵਿੱਚ ਹਰ ਸਾਲ ਵਾਧਾ ਹੀ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ਦਾ ਗੰਭੀਰ ਪੱਖ ਇਹ ਹੈ ਕਿ 10, 20 ਅਤੇ 50 ਦੇ ਨੋਟ ਵੀ ਨਕਲੀ ਆਉਣ ਲੱਗੇ ਹਨ ਤੇ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ। ਰਿਜ਼ਰਵ ਬੈਂਕ ਦੀ ਰਿਪੋਰਟ ਕਹਿੰਦੀ ਹੈ ਕਿ ਕੇਵਲ ਇੱਕ ਸਾਲ ਦੌਰਾਨ 10, 20 ਅਤੇ 50 ਰੁਪਏ ਦੇ ਪਾਏ ਗਏ ਜਾਅਲੀ ਨੋਟਾਂ ਵਿੱਚ ਕ੍ਰਮਵਾਰ 20।2, 87।2 ਅਤੇ 57।3 ਫ਼ੀ ਸਦੀ ਵਾਧਾ ਹੋਇਆ ਹੈ। ਜੇ ਦੋ ਸਾਲ ਹੋਰ ਪਿੱਛੇ ਚਲੇ ਜਾਈਏ, ਤਾਂ ਛੋਟੀ ਕਰੰਸੀ ਵਿੱਚ ਨਕਲੀ ਨੋਟਾਂ ਦੀ ਗਿਣਤੀ ਚਾਰ ਗੁਣਾ ਤੱਕ ਵਧ ਗਈ ਹੈ। ਸਾਲ 2017 ਦੌਰਾਨ ਬੈਂਕਾਂ ਵਿੱਚ 50 ਰੁਪਏ ਦੇ 9222 ਨੋਟ ਨਕਲੀ ਫੜੇ ਗਏ ਸਨ। ਸਾਲ 2019 ਦੌਰਾਨ ਇਹ ਗਿਣਤੀ ਵਧ ਕੇ 36,875 ਹੋ ਗਈ। ਉਂਝ 100 ਰੁਪਏ ਦੇ ਜਾਅਲੀ ਨੋਟਾਂ ਵਿੱਚ 7।5 ਫ਼ੀ ਸਦੀ ਕਮੀ ਆਈ ਹੈ। ਫਿਰ ਵੀ ਇਸ ਕਮੀ ਦੇ ਬਾਵਜੂ ਇੱਕ ਸਾਲ ਅੰਦਰ 2।20 ਲੱਖ ਨਕਲੀ ਨੋਟ 100 ਰੁਪਏ ਦੇ ਹੀ ਫੜੇ ਗਏ ਹਨ। ਇਸ ਤੋਂ ਸਪੱਸ਼ਟ ਹੈ ਕਿ ਸਭ ਤੋਂ ਵੱਧ ਨਕਲੀ ਨੋਟ 100 ਰੁਪਏ ਦੇ ਹੀ ਬਾਜ਼ਾਰ ਵਿੱਚ ਘੁੰਮ ਰਹੇ ਹਨ। ਸਾਲ 2018 ਦੌਰਾਨ 200 ਰੁਪਏ ਵਾਲੇ 79 ਜਾਅਲੀ ਨੋਟ ਫੜੇ ਗਏ ਸਨ, ਇਸ ਵਰ੍ਹੇ ਇਹ ਗਿਣਤੀ ਵਧ ਕੇ 12,278 ਹੋ ਗਈ ਭਾਵ ਇੱਕ ਸਾਲ ਅੰਦਰ 200 ਰੁਪਏ ਦੀ ਨਕਲੀ ਕਰੰਸੀ ਵਿੱਚ 160 ਗੁਣਾ ਵਾਧਾ ਹੋ ਗਿਆ ਹੈ। 500 ਰੁਪਏ ਦੇ ਨਕਲੀ ਨੋਟਾਂ ਵਿੱਚ 121 ਫ਼ੀ ਸਦੀ ਵਾਧਾ ਹੋਇਆ ਹੈ ਤੇ ਇਹ ਗਿਣਤੀ 2018–2019 ਦੌਰਾਨ ਵਧ ਕੇ 22,000 ਹੋ ਗਈ ਹੈ। ਇੰਝ ਹੀ ਪਿਛਲੇ ਦੋ ਸਾਲਾਂ ਦੌਰਾਨ 2,000 ਰੁਪਏ ਦੇ ਜਾਅਲੀ ਨੋਟਾਂ ਦੀ ਗਿਣਤੀ ਵਿੱਚ ਵੀ 22 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ।

Real Estate