ਭਾਜਪਾਈ ਪੂਰਾ ਹਫਤਾ ਮਨਾਉਣਗੇ ਮੋਦੀ ਦਾ ਜਨਮਦਿਨ

1087

ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਉਣ ਹਿੱਤ ਸੇਵਾ ਸਪਤਾਹ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਤਹਿਤ ਅੱਜ ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਵਰਕਿੰਗ ਪ੍ਰਧਾਨ ਜੇ।ਪੀ।ਨੱਢਾ ਸਮੇਤ ਵੱਖ ਵੱਖ ਭਾਜਪਾ ਆਗੂਆਂ ਵੱਲੋਂ ਏਮਜ਼ ਵਿਚ ਝਾੜੂ ਪੋਚਾ ਲਗਾਇਆ ਗਿਆ ਤੇ ਏਮਜ਼ ਵਿਚ ਦਾਖਲ ਬੱਚਿਆਂ ਨੂੰ ਫਲ ਵੰਡੇ ਗਏ।ਅਮਿਤ ਸ਼ਾਹ ਨੇ ਕਿਹਾ ਕਿ BJP ਇਸ ਨੂੰ ਸੇਵਾ ਹਫਤਾ ਦੇ ਰੂਪ ਵਿਚ ਮਨਾਏਗੀ। ਇਸ ਹਫਤੇ ਪਾਰਟੀ ਦੇ ਵਰਕਰ ਵੱਖ-ਵੱਖ ਥਾਵਾਂ ਉਪਰ ਜਾ ਕੇ ਸਫਾਈ, ਬੂਟੇ ਲਗਾਉਣਗੇ। ਪੀਐਮ ਮੋਦੀ ਦਾ ਜਨਮ ਦਿਨ 17 ਸਤੰਬਰ ਨੂੰ ਹੈ।ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਆਪਣੇ ਪੂਰਾ ਜੀਵਨ ਵਿਚ ਦੇਸ਼ ਦੀ ਸੇਵਾ ਅਤੇ ਗਰੀਬਾਂ ਲਈ ਕੰਮ ਕੀਤਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀ ਉਨ੍ਹਾਂ ਦੇ ਜਨਮ ਦਿਨ ਮੌਕੇ ਨੂੰ ਸੇਵਾ ਹਫਤਾ ਦੇ ਰੂਪ ਵਿਚ ਮਨਾਈਏ। ਇਹ ਸੇਵਾ ਹਫਤਾ 14 ਤੋਂ 20 ਸਤੰਬਰ ਤੱਕ ਚਲੇਗਾ।

Real Estate