ਫੋਕੀ ਪਬਲੀਸਿਟੀ ਲੈਣੀ ਪਈ ਮਹਿੰਗੀ :14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਗਾਇਕ ਐਲੀ ਮਾਂਗਟ

968

ਗਾਇਕ ਐਲੀ ਮਾਂਗਟ ਨੂੰ 2 ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਸੋਹਾਣਾ ਪੁਲਿਸ ਵਲੋਂ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਨੇ ਐਲੀ ਮਾਂਗਟ ਨੂੰ 27 ਸਤੰਬਰ ਤੱਕ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਐਲੀ ਮਾਂਗਟ ਨੂੰ ਮੋਹਾਲੀ ਕੋਰਟ ਨੇ 2 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਸੀ। ਉਸ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ ਵੀ ਲੱਗੀ ਸੀ। ਐਲੀ ਮਾਂਗਟ ਨੂੰ ਗਾਇਕ ਰੰਮੀ ਰੰਧਾਵਾ ਨੂੰ ਧਮਕੀ ਦੇਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ।

Real Estate