3 ਦਿਨ ਪੰਜਾਬ ਵਿੱਚ ਰਿਹਾ ਜੰਮੂ ‘ਚ ਫੜਿਆ ਗਿਆ ਟਰੱਕ

ਜੰਮੂ ਦੇ ਕਠੂਆ ਵਿੱਚੋਂ ਇੱਕ ਟਰੱਕ ਫੜਿਆ ਗਿਆ ਜਿਸ ਵਿੱਚੋਂ ਹਥਿਆਰ ਮਿਲੇ ਸਨ ਕਰੀਬ 3 ਦਿਨ ਇਹ ਟਰੱਕ ਅੰਮ੍ਰਿਤਸਰ ਤੋਂ ਪਠਾਨਕੋਟ ਵਿੱਚ ਰਿਹਾ। ਇਹ ਟਰੱਕ ਪਠਾਨਕੋਟ ਰਾਹੀਂ ਜੰਮੂ ਵਿੱਚ ਦਾਖਲ ਹੋਇਆ ਸੀ। ਇਸ ਬਾਰੇ ਟੋਲ ਟੈਕਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਟਰੱਕ 8 ਸਤੰਬਰ ਰਾਤ 9:14 ਵਜੇ ਅੰਮ੍ਰਿਤਸਰ-ਕੱਥੂਨੰਗਲ ਟੋਲ ਤੋਂ ਲੰਘਿਆ ਤੇ ਪਠਾਨਕੋਟ ਵੱਲ ਗਿਆ। ਜੰਮੂ ਪੁਲਿਸ ਨੇ ਇਸ ਟਰੱਕ ਵਿੱਚੋਂ ਵੀਰਵਾਰ ਸਵੇਰੇ ਚਾਰ ਏਕੇ-56 ਤੇ ਦੋ ਏਕੇ-47 ਰਾਈਫਲਾਂ ਤੋਂ ਇਲਾਵਾ 180 ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਨੇ ਤਿੰਨ ਸ਼ੱਕੀ ਬੰਦਿਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 11,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਉਧਰ, ਪੰਜਾਬ ਪੁਲਿਸ ‘ਤੇ ਵੀ ਸਵਾਲ ਉੱਠ ਰਹੇ ਹਨ ਕਿ ਟਰੱਕ ਵਿੱਚ ਹਥਿਆਰ ਅਸਾਨੀ ਨਾਲ ਹੱਦ ਪਾਰ ਕਿਵੇਂ ਹੋ ਗਏ। ਪੰਜਾਬ ਪੁਲਿਸ ਨੇ ਕਿਸੇ ਵੀ ਨਾਕੇ ‘ਤੇ ਚੈਕਿੰਗ ਕਿਉਂ ਨਹੀਂ ਕੀਤੀ। ਇਸ ਬਾਰੇ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਕਠੂਆ ਭੇਜੀ ਗਈ ਹੈ। ਪੰਜਾਬ ਪੁਲਿਸ ਦੀ ਟੀਮ ਜੰਮੂ-ਕਸ਼ਮੀਰ ਪੁਲਿਸ ਨਾਲ ਜਾਂਚ ਵਿੱਚ ਜੁਟ ਗਈ ਹੈ। ਜੰਮੂ-ਕਸ਼ਮੀਰ ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਬੰਦਿਆਂ ਦੀ ਪਛਾਣ ਉਬੈਦ-ਉਲ-ਇਸਲਾਮ, ਜਾਂਹਗੀਰ ਅਹਿਮਦ ਪੈਰੀ ਤੇ ਸ਼ਬੀਲ ਅਹਿਮਦ ਬਾਬਾ ਵਜੋਂ ਹੋਈ ਹੈ ਜੋ ਕਸ਼ਮੀਰ ਦਾ ਨਾਗਰਿਕ ਹਨ।

Real Estate