ਲੱਖਾਂ ਰੁਪਏ ਦੇ ਚਲਾਣ: ਹੁਣ ਤੱਕ ਦਾ ਮਹਿੰਗਾ ਚਲਾਣ 2 ਲੱਖ 500 ਰੁਪਏ ਦਾ

ਨਵੇਂ ਮੋਟਰ ਵਹੀਕਲ ਐਕਟ ਪਾਸ ਹੋਣ ਮਗਰੋਂ ਹੁਣ ਤੱਕ ਦਾ ਸਭ ਤੋਂ ਵੱਡਾ ਚਲਾਣ ਦਿੱਲੀ ਪੁਲਿਸ ਦੁਆਰਾ ਕੀਤਾ ਗਿਆ ਹੈ। ਬੁੱਧਵਾਰ ਦੀ ਰਾਤ ਨੂੰ ਪੁਲਿਸ ਨੇ ਇੱਕ ਟਰੱਕ ਦੀ ਓਵਰਲੋਡਿੰਗ ਕਾਰਨ ਟਰੱਕ ਮਾਲਕ ਦਾ 2 ਲੱਖ 500 ਰੁਪਏ ਦਾ ਚਲਾਨ ਕੱਟ ਦਿੱਤਾ ਹੈ। ਘਟਨਾ ਦਿੱਲੀ ਦੇ ਮੁਕਰਬਾ ਚੌਂਕ ਦੀ ਦੱਸੀ ਜਾ ਰਹੀ ਹੈ ਜਦੋਂ ਹਰਿਆਣਾ ਨੰਬਰ ਇੱਕ ਟਰੱਕ ਓਵਰਲੋਡ ਜਾ ਰਿਹਾ ਸੀ। ਡਰਾਈਵਰ ਨੂੰ 56 ਹਜ਼ਾਰ ਓਵਰਲੋਡਿੰਗ, 5 ਹਜ਼ਾਰ ਡਰਾਈਵਿੰਗ ਲਾਈਸੰਸ ਨਾ ਹੋਣ, 10 ਹਜ਼ਾਰ ਆਰ।ਸੀ ਨਾ ਹੋਣ, 4 ਹਜ਼ਾਰ ਇੰਸ਼ਿਊਰੈਂਸ, 10 ਹਜ਼ਾਰ ਪੌਲਿਊਸ਼ਨ, 20 ਹਜ਼ਾਰ ਬਿਨਾ ਢਕੀ ਸਮੱਗਰੀ ਲੈ ਜਾਣ ਲਈ, 1 ਹਜ਼ਾਰ ਸੀਟ ਬੈਲਟ ਲਈ ਜ਼ੁਰਮਾਨਾ ਲਾਇਆ ਹੈ। ਓਵਰਲੋਡਿੰਗ ਕਰਨ ‘ਤੇ 20 ਹਜ਼ਾਰ ਰੁਪਏ ਜ਼ੁਰਮਾਨਾ ਹੈ ਤੇ ਜਿੰਨੇ ਟਨ ਵੱਧ ਸਮਾਨ ਹੋਏਗਾ, ਉਸਨੂੰ 2 ਹਜ਼ਾਰ ਨਾਲ ਗੁਣਾ ਕਰ ਦਿੱਤਾ ਜਾਏਗਾ।

Real Estate