ਬ੍ਰਹਮ ਮਹਿੰਦਰਾ ਦੀ ਹਾਲਤ ‘ਚ ਸੁਧਾਰ, ਵੈਂਟੀਲੇਟਰ ਉਤਾਰਿਆ

886

ਹਸਪਤਾਲ ਵਿੱਚ ਭਰਤੀ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਹਾਲਤ ਵਿੱਚ ਪਹਿਲਾਂ ਨਾਲੋ ਕਾਫੀ ਸੁਧਾਰ ਹੋਣ ਦੀਆਂ ਖਬਰਾਂ ਹਨ । ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਹੁਣ ਕਾਫੀ ਠੀਕ ਹੈ ਤੇ ਉਨ੍ਹਾਂ ਨੂੰ ਵੇਂਟਿਲੇਟਰ ਵੀ ਉਤਾਰ ਲਿਆ ਗਿਆ ਹੈ। ਬ੍ਰਹਮ ਮਹਿੰਦਰਾ ਦੀ ਬੁੱਧਵਾਰ ਨੂੰ ਬਾਈਪਾਸ ਸਰਜਰੀ ਕਰਵਾਈ ਗਈ ਸੀ। ਉਨ੍ਹਾਂ ਨੂੰ 8 ਸਤੰਬਰ ਨੂੰ ਵਾਇਰਲ ਬੁਖਾਰ ਹੋਣ ਦੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਟੈਸਟ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੇ ਦਿਲ ਦੀ ਨਾੜ ਬਲੌਕ ਸੀ, ਜਿਸ ਨੂੰ ਬਾਈਪਾਸ ਸਰਜਰੀ ਦੀ ਜ਼ਰੂਰਤ ਸੀ।

Real Estate