ਦਿੱਲੀ ‘ਚ ਫਿਰ ਤੋਂ ਜਿਸਤ- ਟਾਂਕ (ਆੱਡ–ਈਵਨ ) ਨੰਬਰ ਲਾਗੂ

1059

ਦਿੱਲੀ ਦੀਆਂ ਸੜਕਾਂ ਉੱਤੇ ਇੱਕ ਵਾਰ ਫਿਰ ਜਿਸਤ- ਟਾਂਕ(‘ਆੱਡ–ਈਵਨ’) ਯੋਜਨਾ ਵੇਖਣ ਨੂੰ ਮਿਲੇਗੀ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦਿੱਲੀ ’ਚ ਆਉਂਦੀ 4 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਵਾਹਨਾਂ ਲਈ ‘ਆੱਡ–ਈਵਨ’ ਨਿਯਮ ਲਾਗੂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਪ੍ਰਦੂਸ਼ਣ ਨੂੰ ਧਿਆਨ ’ਚ ਰੱਖਦਿਆਂ ਕੇਜਰੀਵਾਲ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਵੀ ਮਿਲਣਗੇ। ਅਕਤੂਬਰ ਤੋਂ ਦਿੱਲੀ ਸਰਕਾਰ ਮਾਸਕ ਵੀ ਵੰਡੇਗੀ। ਇੰਨਾ ਹੀ ਨਹੀਂ, ਦਿੱਲੀ ਵਿੱਚ ਵਾਤਾਵਰਨ ਮਾਰਸ਼ਲ ਦੀ ਨਿਯੁਕਤੀ ਵੀ ਹੋਵੇਗੀ।ਦਿੱਲੀ ਵਿੱਚ 4 ਨਵੰਬਰ ਨੂੰ ਈਵਨ (ਜਿਸਤ) ਨੰਬਰ ਵਾਲੀਆਂ ਗੱਡੀਆਂ ਚੱਲਣਗੀਆਂ ਅਤੇ 5 ਨੂੰ ਆੱਡ ਭਾਵ ਟੌਂਕ ਨੰਬਰ ਦੀਆਂ। ਇਸ ਦੇ ਨਾਲ ਹੀ ਪ੍ਰਦੂਸ਼ਣ ਸਬੰਧੀ ਸ਼ਿਕਾਇਤਾਂ ਲਈ ਵਾਰ–ਰੂਮ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ।
ਕੇਂਦਰੀ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦਿੱਲੀ ’ਚ ਦੋਬਾਰਾ ਆੱਡ–ਈਵਨ ਯੋਜਨਾ ਸ਼ੁਰੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਰਿੰਗ ਰੋਡ ਰਾਹੀਂ ਦਿੱਲੀ ਦਾ ਪ੍ਰਦੂਸ਼ਣ ਕਾਫੀ ਘਟਿਆ ਹੈ। ਆੱਡ–ਈਵਨ ਬਾਰੇ ਜਦੋਂ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ – ‘ਨਹੀਂ, ਮੈਨੂੰ ਨਹੀਂ ਲੱਗਦਾ ਕਿ ਇਸ ਦੀ ਜ਼ਰੂਰਤ ਹੈ। ਰਿੰਗ ਰੋਡ ਨਾਲ ਦਿੱਲੀ ਵਿੱਚ ਪ੍ਰਦੂਸ਼ਣ ਬਹੁਤ ਘਟਿਆ ਹੈ ਤੇ ਆਉਣ ਵਾਲੇ ਦੋ ਸਾਲਾਂ ਵਿੱਚ ਸਾਡੀਆਂ ਯੋਜਨਾਵਾਂ ਨਾਲ ਇਹ ਸ਼ਹਿਰ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ।’

Real Estate