ਬੰਗਾਲ ਨਵਾਂ ਮੋਟਰ ਵਹੀਕਲ ਐਕਟ ਲਾਗੂ ਕਰੇਗਾ , ਗੁਜਰਾਤ ਦੀ ਭਾਜਪਾਈ ਸਰਕਾਰ ਨੇ 90% ਘਟਾਏ ਜੁਰਮਾਨੇ !

914

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਨਵਾਂ ਮੋਟਰ ਵਾਹਨ ਨਿਯਮ ਲਾਗੂ ਨਹੀਂ ਕਰਨਗੀ ਕਿਉਂਕਿ ਉਨ੍ਹਾਂ ਦੇ ਸਰਕਾਰੀ ਅਧਿਕਾਰੀਆਂ ਦੀ ਸਲਾਹ ਹੈ ਕਿ ਇਸ ਨਾਲ ਆਮ ਲੋਕਾਂ ‘ਤੇ ਬੋਝ ਵਧੇਗਾ।ਮਮਤਾ ਬੈਨਰਜੀ ਨੇ ਕਿਹਾ ਕਿ ਜੁਰਮਾਨੇ ਦੀ ਮਾਤਰਾ ਚ ਵਾਧਾ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ ਇਸ ਨੂੰ ‘ਮਨੁੱਖੀ ਦ੍ਰਿਸ਼ਟੀਕੋਣ’ ਤੋਂ ਵੇਖਣ ਦੀ ਲੋੜ ਹੈ। ਮਮਤਾ ਬੈਨਰਜੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਦੱਸਣਯੋਗ ਹੈ ਕਿ ਗੁਜਰਾਤ ਦੀ ਭਾਜਪਾ ਸਰਕਾਰ ਨੇ ਵੀ ਜ਼ੁਰਮਾਨਾ 90% ਘਟਾਉਣ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ ਹਾਈਵੇਅ ਅਤੇ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੂਬਾ ਸਰਕਾਰ ਜੁਰਮਾਨੇ ਨੂੰ ਘਟਾਉਣ ਦਾ ਫੈਸਲਾ ਕਰ ਸਕਦੀ ਹਨ ਤੇ ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ। ਨਵੇਂ ਨਿਯਮ ਸਿਰਫ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ਾਂ ਲਈ ਹਨ।ਉਨ੍ਹਾਂ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੁਰਮਾਨੇ ਤੋਂ ਪ੍ਰਾਪਤ ਹੋਏ ਪੈਸੇ ਸੂਬਾ ਸਰਕਾਰਾਂ ਨੂੰ ਹੀ ਮਿਲਣਗੇ। ਸੂਬਾ ਸਰਕਾਰ ਜੁਰਮਾਨਾ ਘਟਾਉਣ ਦਾ ਫੈਸਲਾ ਕਰ ਸਕਦੀ ਹੈ। ਕੇਂਦਰ ਸਰਕਾਰ ਦਾ ਉਦੇਸ਼ ਸੜਕ ਆਵਾਜਾਈ ਨੂੰ ਵਧੇਰੇ ਸੁਰੱਖਿਅਤ ਬਣਾਉਣਾ ਹੈ। ਜੇਕਰ ਲੋਕ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਗਡਕਰੀ ਨੇ ਕਿਹਾ, ਭਾਰਤ ਚ ਹਰ ਸਾਲ 1 ਲੱਖ 50 ਹਜ਼ਾਰ ਤੋਂ ਵੱਧ ਲੋਕ ਸੜਕ ਹਾਦਸਿਆਂ ਚ ਮਰਦੇ ਹਨ, ਉਨ੍ਹਾਂ ਚੋਂ 65% ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੁੰਦੀ ਹੈ। ਹਰ ਸਾਲ ਸੜਕ ਹਾਦਸੇ ਕਾਰਨ 2 ਤੋਂ 3 ਲੱਖ ਲੋਕ ਅਪਾਹਜ ਹੋ ਰਹੇ ਹਨ। ਅਸੀਂ ਨੌਜਵਾਨਾਂ ਦੇ ਜ਼ਿੰਦਗੀ ਦੀ ਕੀਮਤ ਨੂੰ ਸਮਝਦੇ ਹਾਂ, ਇਸ ਲਈ ਅਸੀਂ ਸਖਤ ਟ੍ਰੈਫਿਕ ਨਿਯਮ ਲਿਆਂਦੇ ਹਨ।

Real Estate