ਕੈਨੇਡਾ ਦੇ ਮੈਨੀਟੋਬਾ ਸੂਬੇ ਦੀਆਂ ਚੋਣਾਂ ਦੌਰਾਨ 2 ਪੰਜਾਬੀ ਬਣੇ ਵਿਧਾਇਕ

1332

ਕੈਨੇਡਾ ਦੇ ਮੈਨੀਟੋਬਾ ਸੂਬੇ ਦੀਆਂ ਪ੍ਰੋਵਿੰਸੀਅਲ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਦੋ ਮੈਂਬਰ ਚੁਣੇ ਗਏ ਹਨ । ਮੈਪਲ ਹਲਕੇ ਤੋਂ ਸੁਖਜਿੰਦਰ ਸਿੰਘ ਸੰਧੂ ਅਤੇ ਬਰੋਅ ਹਲਕੇ ਤੋਂ ਦਿਲਜੀਤ ਬਰਾੜ ਐਮ ਐਲ ਏ ਚੁਣੇ ਗਏ ਹਨ। ਪੰਜਾਬੀ ਮੂਲ ਦੇ ਦੋਵੇਂ ਆਗੂ ਐਨ ਡੀ ਪੀ ਵੱਲੋਂ ਜਿੱਤੇ ਹਨ। ਵਿੰਨੀਪੈਗ ( ਮੈਨੀਟੋਬਾ) ਤੋਂ ਪਹਿਲੀ ਵਾਰ ਡਾ ਗੁਲਜਾਰ ਸਿੰਘ ਚੀਮਾ ਵਿਧਾਇਕ ਬਣੇ ਸਨ । ਉਹਨਾਂ ਤੋੰ ਬਾਦ ਮਹਿੰਦਰ ਸਰਾਂ ਵਿਧਾਇਕ ਬਣੇ। ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਵਿਧਾਇਕਾਂ ਦੀ ਗਿਣਤੀ 2 ਹੋਈ ਹੈ। ਮੈਨੀਟੋਬਾ ਚ ਪਾਲਿਸਟਰ ਮੁੜ ਕੰਸਰਵੇਟਿਵ ਸਰਕਾਰ ਬਣਾਉਣ ਚ ਕਾਮਯਾਬ ਰਹੇ ਹਨ ਜਦੋ ਕਿ ਐਨ ਡੀ ਪੀ ਵਿਰੋਧੀ ਧਿਰ ਹੈ । ਦਿਲਜੀਤਪਾਲ ਸਿੰਘ ਬਰਾੜ ਪੰਜਾਬ ਤੋਂ ਜ਼ਿਲ੍ਹਾ ਮੁਕਤਸਰ ਵਿੱਚ ਪੈਂਦੇ ਪਿੰਡ ਭੰਗਚੜੀ ਨਾਲ ਸਬੰਧਤ ਹਨ ।

Real Estate